ਝਾਰਖੰਡ ‘ਚ ਬੀਜੇਪੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਦਕਾ ਹੈ। ਸੂਬੇ ‘ਚ ਹੋਏ ਵਿਧਾਨਸਭਾ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਏਬੀਪੀ ਨਿਊਜ਼ ਅਤੇ ਸੀ-ਵੋਟਰ ਦੇ ਸਰਵੇ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਮਿਲਕੇ ਸੂਬੇ ‘ਚ ਐਗਜ਼ਿਟ ਪੋਲ ਕਰਵਾਇਆ। ਸੂਬੇ ‘ਚ ਸਾਰੀਆਂ 81 ਸੀਟਾਂ ‘ਤੇ ਪੰਜ ਪੜਾਅ ‘ਚ ਚੋਣਾਂ ਮੁਕਮਲ ਹੋਈਆਂ ਹਨ ਅਤੇ ਬਹੁਮਤ ਦਾ ਅੰਕੜਾ 41 ਹੈ।

ਜਾਣੋ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ:

ਬੀਜੇਪੀ-32

ਕਾਂਗਰਸ+ - 35

ਜੇਵੀਐਮ- 03

ਏਜੇਐਸਯੂ- 05

ਹੋਰ-06

ਬੀਜੇਪੀ ਨੇ ਸੂਬੇ ‘ਚ ਇਕਲੇ ਚੋਣ ਲੜੀ ਹੈ। ਸਰਵੇਖਣ ‘ਚ ਉਹ 32 ਸੀਟਾਂ ‘ਤੇ ਚੋਣ ਜਿੱਤ ਸਕਦੀ ਹੈ ਜਦਕਿ ਕਾਂਗਰਸ ਨੂੰ 10 ਅਤੇ ਉਸ ਦੀ ਭਾਈਵਾਲ ਪਾਰਟੀ ਜੇਐਮਐਮ ਨੂੰ 23 ਸੀਟਾਂ ਮਿਲ ਸਕਦੀਆਂ ਹਨ। ਜੇਕਰ ਪਿਛਲੀ ਵਾਰ ਦੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਨੇ 37 ਸੀਟਾਂ ਜਿੱਤਕੇ ਝਾਰਖੰਡ ਸਟੂਡੇਂਟ ਯੁਨੀਅਨ ਨਾਲ ਸਰਕਾਰ ਬਣਾਈ ਸੀ।

ਕਿਵੇਂ ਹੋਇਆ ਸਰੱਵੇਖਣ: ਇਸ ਸਰਵੇਖਣ ਲਈ ਝਾਰਖੰਡ ਦੀ ਸਾਰੀਆਂ 81 ਸੀਟਾਂ ‘ਤੇ ਐਗਜ਼ਿਟ ਪੋਲ ਕਰਵਾਇਆ ਗਿਆ ਅਤੇ ਇਸ ਦੇ ਤਹਿਤ 405 ਪੋਲਿੰ ਬੂਥਾਂ ਨੂੰ ਕਵਰ ਕੀਤਾ। ਇਸ ਸਰਵੇ ਲਈ ਕੁਲ 36,814 (ਕਰੀਬ 37,000) ਲੋਕਾਂ ਨਲਾ ਗੱਲ ਕੀਤੀ ਅਤੇ ਵੋਟਿੰਗ ਦੀ ਸਾਰੀਆਂ ਤਾਰੀਖਾਂ ‘ਤੇ ਇਹ ਸਰਵੇ ਕਰਵਾਇਆ ਗਿਆ ਹੈ।