ਨਵੀਂ ਦਿੱਲੀ: ਨੇਸ਼ਨਲ ਪੌਪੁਲੇਸ਼ਨ ਰਜਿਸਟਰ ਯਾਨੀ ਐਨਪੀਆਰ ਦੇ ਨਵੀਨੀਕਰਨ ਨੂੰ ਮਨਜ਼ੂਰੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਅਗਲੇ ਹਫਤੇ ਕੈਬਿਨਟ ਤੋਂ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ। ਮੰਗਲਵਾਰ ਨੂੰ ਕੈਬਿਨਟ ਦੀ ਬੈਠਕ ਹੋਣੀ ਹੈ। ਜਾਣਕਾਰੀ ਮੁਤਾਬਕ ਇਹ ਨਵਾਂ ਐਨਪੀਆਰ ਨਹੀਂ ਹੋਵੇਗਾ। ਸਾਲ 2011 ‘ਚ ਮਰਦਮਸ਼ੁਮਾਰੀ ਤੋਂ ਪਹਿਲਾਂ ਐਨਪੀਆਰ ਬਣਾਉਣ ਦੀ ਸ਼ੁਰੂਆਤ ਹੋਈ ਸੀ।
ਮਰਦਮਸ਼ੁਮਾਰੀ ਦੀ ਪ੍ਰਕਿਰੀਆ ਤਹਿਤ ਹੀ ਸਾਲ 2010 ‘ਚ ਘਰ-ਘਰ ਜਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਤਹਿਤ ਐਨਪੀਆਰ ਦੀ ਵਿਵਸਥਾ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਨੂੰ 2015 ‘ਚ ਅਪਡੇਟ ਕੀਤਾ ਗਿਆ ਅਤੇ ਡਿਜੀਟਲ ਕੀਤਾ ਗਿਆ। ਹੁਣ ਇੱਕ ਵਾਰ ਫੇਰ ਇਸ ਨੂੰ ਅਪਡੇਟ ਕੀਤਾ ਜਾ ਸਕਦਾ ਹੈ।
ਸਾਲ 2021 ‘ਚ ਮਰਦਮਸ਼ੁਮਾਰੀ ਹੋਣੀ ਹੈ। ਜਿਸ ‘ਚ ਐਨਪੀਆਰ ਤਹਿਤ ਜੇਕਰ ਕਿਸੇ ਪਰਿਵਾਰ ‘ਚ ਕੋਈ ਮੈਂਬਰ ਜੁੜਿਆ ਹੈ ਤਾਂ ਉਸਦਾ ਨਾਂ ਸ਼ਾਮਲ ਕੀਤਾ ਜਾਵੇਗਾ ਅਤੇ ਮਾਈਗ੍ਰੇਟ ਹੋ ਇੱਧਰ ਤੋਂ ਉਧਰ ਜਾਣ ਵਾਲੇ ਲੋਕਾਂ ਦਾ ਨਾਂ ਵੀ ਸ਼ਾਮਲ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਹੁਣ ਵਾਲੇ ਐਨਪੀਆਰ ‘ਚ ਇਹ ਵੀ ਜੋੜਿਆ ਜਾਵੇਗਾ ਕਿ ਕਿਸੇ ਵਿਅਕਤੀ ਦੇ ਸਰਪ੍ਰਸਤ ਕਿੱਥੇ ਪੈਦਾ ਹੋਏ, ਇਸ ਸਬੰਧੀ ਜਾਣਕਾਰੀ ਮੰਗੀ ਜਾਵੇਗੀ। ਇਸ ਸਬੰਧੀ ਵਿਵਾਦ ਵੀ ਸਾਹਮਣੇ ਆ ਰਿਹਾ ਹੈ। ਪਰ ਮੰਗਲਵਾਰ ਨੂੰ ਹੋਣ ਵਾਲੀ ਬੈਠਕ ‘ਚ ਹੀ ਇਸ ਸਬੰਧੀ ਸਾਰੀ ਸਥਿਤੀ ਸਾਫ਼ ਹੋ ਪਾਵੇਗੀ।
ਕੀ ਹੁੰਦੀ ਹੈ ਐਨਪੀਆਰ?
- ਡੇਟਾਬੇਸ ‘ਚ ਡੇਮੋਗ੍ਰਾਫੀ ਅਤੇ ਬਾਇਓਮੈਟ੍ਰਿਕ ਦੀ ਜਾਣਕਾਰੀ ਹੋਵੇਗੀ।
- ਦੇਸ਼ ਦੇ ਹਰ ਨਾਗਰਿਕ ਦੀ ਪਛਾਣ ਦਾ ਡੇਟਾਬੇਸ ਤਿਆਰ ਕਰਨਾ ਮਕਸਦ ਹੈ।
- 6 ਮਹੀਨੇ ਜਾਂ ਇਸ ਤੋਂ ਜ਼ਿਆਦਾ ਸਮਾਂ ਤੋਂ ਕਿਸੇ ਇਲਾਕੇ ‘ਚ ਰਹਿ ਰਹੇ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ।
- 2011 ਮਰਦਮਸ਼ੁਮਾਰੀ ਦੇ ਨਾਲ 2010 ‘ਚ ਐਨਪੀਆਰ ਦਾ ਡੇਟਾਬੇਸ ਤਿਆਰ ਕੀਤਾ ਗਿਆ ਸੀ।
ਐਨਪੀਆਰ ਦੇ ਨਵੀਨੀਕਰਨ ਲਈ ਅਗਲੇ ਹਫਤੇ ਕੈਬਿਨਟ ਨੂੰ ਮਿਲ ਸਕਦੀ ਮਨਜ਼ੂਰੀ-ਸੂਤਰ
ਏਬੀਪੀ ਸਾਂਝਾ
Updated at:
21 Dec 2019 11:59 AM (IST)
ਨੇਸ਼ਨਲ ਪੌਪੁਲੇਸ਼ਨ ਰਜਿਸਟਰ ਯਾਨੀ ਐਨਪੀਆਰ ਦੇ ਨਵੀਨੀਕਰਨ ਨੂੰ ਮਨਜ਼ੂਰੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਅਗਲੇ ਹਫਤੇ ਕੈਬਿਨਟ ਤੋਂ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ। ਮੰਗਲਵਾਰ ਨੂੰ ਕੈਬਿਨਟ ਦੀ ਬੈਠਕ ਹੋਣੀ ਹੈ।
- - - - - - - - - Advertisement - - - - - - - - -