ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਅੰਦੋਲਨ ਪੂਰੇ ਜੋਸ਼ ਨਾਲ ਜਾਰੀ ਹੈ। ਇਸ ਦਰਮਿਆਨ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਬੀਤੀ ਦੇਰ ਰਾਤ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਮ੍ਰਿਤਕ ਕਿਸਾਨ ਕਰਮਬੀਰ ਨੇ ਸੁਸਾਇਡ ਨੋਟ ਲਿਖਿਆ ਜਿਸ 'ਚ ਉਨ੍ਹਾਂ ਕੇਂਦਰ ਸਰਕਾਰ ਦੇ ਰਵੱਈਏ ਤੋਂ ਪ੍ਰੇਸ਼ਾਨ ਹੋਣ ਕਾਰਨ ਇਹ ਕਦਮ ਚੁੱਕਣ ਬਾਰੇ ਲਿਖਿਆ ਹੈ।


ਕਰਮਬੀਰ ਨੇ ਖੁਦਕੁਸ਼ੀ ਨੋਟ 'ਚ ਲਿਖਿਆ, 'ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਪਿਆਰੇ ਕਿਸਾਨ ਭਰਾਵੋ ਇਹ ਮੋਦੀ ਸਰਕਾਰ ਤਾਰੀਖ ਤੇ ਤਾਰੀਖ ਦੇ ਰਹੀ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਕਿ ਇਹ ਕਾਲੇ ਕਾਨੂੰਨ ਕਦੋਂ ਰੱਦ ਹੋਣਗੇ। ਜਦੋਂ ਤਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਦੋਂ ਤਕ ਅਸੀਂ ਇੱਥੋਂ ਨਹੀਂ ਜਾਵਾਂਗੇ।'

52 ਸਾਲਾ ਕਰਮਬੀਰ ਸਿੰਘ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਿੰਘਵਾਲ ਪਿੰਡ ਦੇ ਰਹਿਣ ਵਾਲੇ ਸਨ। ਉਹ ਕੱਲ੍ਹ ਹੀ ਟਿੱਕਰੀ ਬਾਰਡਰ 'ਤੇ ਪਹੁੰਚੇ ਸਨ। ਕਰਮਬੀਰ ਸਿੰਘ ਨੇ ਫਾਹਾ ਲੈਕੇ ਆਪਣੀ ਜ਼ਿੰਦਗੀ ਖਤਮ ਕਰ ਲਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ