ਨਵੀਂ ਦਿੱਲੀ: ਸਰਕਾਰ ਨਾਲ ਗੱਲਬਾਤ ਤੋਂ ਬਾਅਦ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਹੈ। ਸਰਕਾਰ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਕਿਸਾਨ ਟਸ ਤੋਂ ਮਸ ਨਹੀਂ ਹੋ ਰਹੇ। ਅਜਿਹੇ 'ਚ ਹੁਣ ਮੇਵਾਤ ਤੋਂ ਵੀ ਕਿਸਾਨ ਦਿੱਲੀ 'ਚ ਅੰਦੋਲਨ ਕਰਨ ਲਈ ਜਾ ਰਹੇ ਹਨ। ਕੱਲ੍ਹ ਜ਼ਿਲ੍ਹੇ ਤੋਂ ਨਿੱਕਲੇ ਇਨ੍ਹਾਂ ਕਿਸਾਨਾਂ 'ਚੋਂ ਕਰੀਬ 30 ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਗੁਰੂਗ੍ਰਾਮ ਰੋਕ ਕੇ ਰੱਖਿਆ ਹੈ।


ਦਿੱਲੀ ਆਟੋ-ਟੈਕਸੀ ਯੂਨੀਅਨ ਦਾ ਕਿਸਾਨਾਂ ਨੂੰ ਸਮਰਥਨ, ਪਰ ਨਹੀਂ ਕਰ ਸਕਣਗੇ ਹੜਤਾਲ


ਸਾਵਧਾਨੀ ਦੇ ਤੌਰ 'ਤੇ ਪੁਲਿਸ ਨੇ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ ਵੀ ਬੰਦ ਕਰ ਦਿੱਤਾ ਹੈ। ਕਿਸਾਨ ਅੰਦੋਲਨ ਕਾਰਨ ਉੱਤਰੀ ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ ਕੁਝ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੋ ਦਸੰਬਰ ਤੋਂ ਸ਼ੁਰੂ ਹੋਣ ਵਾਲੀ ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ (09613) ਵਿਸ਼ੇਸ਼ ਟ੍ਰੇਨ ਰੱਦ ਰਹੇਗੀ। ਤਿੰਨ ਦਸੰਬਰ ਤੋਂ ਸ਼ੁਰੂ ਹੋਣਵ ਵਾਲੀ 09612 ਅੰਮ੍ਰਿਤਸਰ-ਅਜਮੇਰ ਸਪੈਸ਼ਲ ਟ੍ਰੇਨ ਵੀ ਰੱਦ ਰਹੇਗੀ।


ਦਿੱਲੀ-ਐਨਸੀਆਰ 'ਚ ਭੂਚਾਲ ਦੇ ਝਟਕੇ, ਸਹਿਮੇ ਲੋਕ ਘਰੋਂ ਤੋਂ ਨਿੱਕਲੇ ਬਾਹਰ


ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ