ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਸਾਬਕਾ ਫੌਜੀ ਦੀ ਖੁਦਕੁਸ਼ੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਰਾਜ ਵਿੱਚ ਕਿਸਾਨ ਤੇ ਜਵਾਨ ਖੁਦਕੁਸ਼ੀ ਕਰ ਰਹੇ ਹਨ।
ਕੇਜਰੀਵਾਲ ਨੇ ਟਵਿੱਟਰ 'ਤੇ ਲਿਖਿਆ ਹੈ, "ਮੋਦੀ 'ਇੱਕ ਰੈਂਕ, ਇੱਕ ਪੈਨਸ਼ਨ' ਯੋਜਨਾ ਦੇ ਮੁੱਦੇ 'ਤੇ ਝੂਠ ਬੋਲ ਰਹੇ ਹਨ ਕਿ ਯੋਜਨਾ ਲਾਗੂ ਕੀਤੀ ਗਈ ਹੈ।" ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਯੋਜਨਾ ਲਾਗੂ ਕਰ ਰਹੀ ਹੁੰਦੀ ਤਾਂ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਨੇ ਖੁਦਕੁਸ਼ੀ ਨਾ ਕੀਤੀ ਹੁੰਦੀ।
ਮੋਦੀ ਦੇ ਰਾਜ ਵਿੱਚ ਕਿਸਾਨ ਤੇ ਜਵਾਨ ਦੋਵੇਂ ਖੁਦਕੁਸ਼ੀ ਕਰ ਰਹੇ ਹਨ।
https://t.co/9f5zJDxlZg
— Arvind Kejriwal (@ArvindKejriwal) November 2, 2016
https://t.co/d9MPJjkf5A
— Arvind Kejriwal (@ArvindKejriwal) November 2, 2016
ਕਾਬਲੇਗੌਰ ਹੈ ਕਿ 70 ਸਾਲ ਦੇ ਸਾਬਕਾ ਫੌਜੀ ਗਰੇਵਾਲ ਨੇ 'ਇੱਕ ਰੈਂਕ, ਇੱਕ ਪੈਨਸ਼ਨ' ਦੇ ਮੁੱਦੇ 'ਤੇ ਕੱਲ੍ਹ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ।