ਇਸ ਫਾਇਰਿੰਗ ਵਿੱਚ ਦੋ ਬੱਚਿਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਅੱਠ ਲੋਕ ਜ਼ਖ਼ਮੀ ਹੋ ਗਏ। ਕਾਬਲੇਗੌਰ ਹੈ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਵਿੱਚ ਸਰਜੀਕਲ ਸਟ੍ਰਾਇਕ ਤੋਂ ਬਾਅਦ ਸਰਹੱਦ 'ਤੇ 63 ਵਾਲ ਗੋਲੀਬੰਦੀ ਦੀ ਉਲੰਘਣਾ ਹੋਈ ਹੈ।
ਸਾਂਬਾ ਸੈਕਟਰ ਦੇ ਰਾਮਗੜ੍ਹ ਵਿੱਚ ਅਜੇ ਵੀ ਫਾਇਰਿੰਗ ਜਾਰੀ ਹੈ। ਨੌਸ਼ਹਿਰਾ ਸੈਕਟਰ ਵਿੱਚ ਸਵੇਰੇ 5.30 ਤੋਂ 7 ਵਜੇ ਤੱਕ ਫਾਇਰਿੰਗ ਹੋਈ। ਅਰਨੀਆ ਸੈਕਟਰ ਵਿੱਚ ਵੀ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਦੌਰਾਨ ਆਮ ਲੋਕ ਜ਼ਖ਼ਮੀ ਹੋ ਗਏ।
ਇਸ ਫਾਇਰਿੰਗ ਵਿੱਚ ਭਾਰਤ ਦੀ ਕਈ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਫਾਇਰਿੰਗ ਦੇ ਨਾਲ-ਨਾਲ ਮੋਰਟਾਰ ਗੋਲੇ ਵੀ ਦਾਗ ਰਿਹਾ ਹੈ। ਭਾਰਤ ਵੱਲੋਂ ਵੀ ਬੀ.ਐਸ.ਐਫ. ਵੀ ਫਾਇਰਿੰਗ ਕਰ ਰਹੀ ਹੈ। ਇਸ ਫਾਇਰਿੰਗ ‘ਚ ਕਿਸੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।