- ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।
- ਹਵਾ ਪ੍ਰਦੂਸ਼ਣ ਦੇ ਕਾਨੂੰਨ ਵਿੱਚ ਤਬਦੀਲੀ ਵਾਪਸ ਲਈ ਜਾਵੇ।
- ਬਿਜਲੀ ਬਿੱਲ ਕਾਨੂੰਨ ਵਿੱਚ ਕੀਤੀ ਤਬਦੀਲੀ ਗਲਤ ਹੈ।
- ਸਰਕਾਰ ਨੂੰ ਐਮਐਸਪੀ 'ਤੇ ਲਿਖਤੀ ਤੌਰ 'ਤੇ ਭਰੋਸਾ ਦੇਣਾ ਚਾਹੀਦਾ ਹੈ।
- ਕਾਂਟਰੈਕਟ ਖੇਤੀ ਉੱਪਰ ਕਿਸਾਨਾਂ ਨੂੰ ਇਤਰਾਜ਼ ਹੈ।
- ਕਿਸਾਨਾਂ ਨੇ ਕਦੇ ਵੀ ਇਸ ਤਰ੍ਹਾਂ ਦੇ ਬਿੱਲ ਦੀ ਮੰਗ ਨਹੀਂ ਕੀਤੀ, ਤਾਂ ਫਿਰ ਇਹ ਬਿੱਲ ਕਿਉਂ ਲਿਆਂਦੇ ਗਏ? ਇਸ ਦਾ ਲਾਭ ਸਿਰਫ ਕਾਰੋਬਾਰੀਆਂ ਨੂੰ ਹੈ।
ਕੇਂਦਰ ਤੇ ਕਿਸਾਨਾਂ ਦੀ ਗੱਲ ਇਨ੍ਹਾਂ ਨੁਕਤਿਆਂ 'ਤੇ ਅੜੀ
ਏਬੀਪੀ ਸਾਂਝਾ | 03 Dec 2020 12:41 PM (IST)
ਇਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ ਇਤਰਾਜ਼ਾਂ ਦਾ ਇਹ ਖਰੜਾ ਪੇਸ਼ ਕੀਤਾ। ਇਸ ਖਰੜੇ ਜ਼ਰੀਏ ਕਿਸਾਨਾਂ ਨੇ ਸਰਕਾਰ ਤੋਂ ਕਈ ਮੰਗਾਂ ਕੀਤੀਆਂ ਹਨ।
ਨਵੀਂ ਦਿੱਲੀ: ਅੱਜ ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਨੇ ਇਤਰਾਜ਼ਾਂ ਨਾਲ ਸਬੰਧਤ ਖਰੜਾ ਪੇਸ਼ ਕੀਤਾ ਹੈ। ਦਰਅਸਲ ਗੱਲਬਾਤ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨੂੰ ਉਹ ਨੁਕਤੇ ਦੱਸਣ ਲਈ ਕਿਹਾ ਸੀ ਜਿਹੜੇ ਉਨ੍ਹਾਂ ਨੂੰ ਖੇਤੀਬਾੜੀ ਕਾਨੂੰਨਾਂ ਵਿੱਚ ਗਲਤ ਲੱਗ ਰਹੇ ਹਨ। ਇਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ ਇਤਰਾਜ਼ਾਂ ਦਾ ਇਹ ਖਰੜਾ ਪੇਸ਼ ਕੀਤਾ। ਇਸ ਖਰੜੇ ਜ਼ਰੀਏ ਕਿਸਾਨਾਂ ਨੇ ਸਰਕਾਰ ਤੋਂ ਕਈ ਮੰਗਾਂ ਕੀਤੀਆਂ ਹਨ। ਕਿਸਾਨਾਂ ਨੇ ਸਰਕਾਰ ਨੂੰ ਭੇਜੇ ਗਏ ਖਰੜੇ ਵਿੱਚ ਇਹ ਮੁੱਦੇ ਚੁੱਕੇ ਹਨ: