ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਸਾਜ਼ਿਸ਼ ਬੇਨਕਾਬ ਹੋਈ ਹੈ। ਉਨ੍ਹਾਂ ਕਿਹਾ 26 ਜਨਵਰੀ ਦੀ ਸਾਜ਼ਿਸ਼ ਬੇਨਕਾਬ ਹੋਈ ਹੈ। ਕੱਲ੍ਹ ਗਾਜ਼ੀਪੁਰ ਬਾਰਡਰ 'ਤੇ ਜੋ ਕਰਨ ਦੀ ਕੋਸ਼ਿਸ਼ ਕੀਤੀ ਉਸ ਕਾਰਨ ਦੇਸ਼ਭਰ ਦੇ ਕਿਸਾਨ ਮੁੜ ਦਿੱਲੀ ਲਈ ਨਿੱਕਲ ਪਏ ਹਨ। BJP ਲੀਡਰਾਂ ਦਾ ਅਸੀਂ ਸ਼ੁਕਰੀਆ ਕਰਦੇ ਹਾਂ ਕਿ ਇਨ੍ਹਾਂ ਦੀਆਂ ਹਰਕਤਾਂ ਨਾਲ ਕਿਸਾਨਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਹੈ।
ਅੱਜ ਪੁਲਿਸ ਦੀ ਮੌਜੂਦਗੀ 'ਚ ਜੋ ਕੁਝ ਸਿੰਘੂ ਬਾਰਡਰ 'ਤੇ ਕੀਤਾ ਉਸ ਨਾਲ ਕਿਸਾਨਾਂ ਫਿਰ ਦਿੱਲੀ ਲਈ ਨਿੱਕਲ ਰਹੇ ਹਨ। ਸਰਕਾਰ ਦੀ ਸਾਜ਼ਿਸ਼ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਸਾਡੇ ਬੱਚੇ ਦੇਸ਼ ਲਈ ਸ਼ਹੀਦ ਹੁੰਦੇ ਹਨ ਤੇ ਇਹ ਸਾਨੂੰ ਤਿਰੰਗੇ ਦੇ ਸਨਮਾਨ ਦਾ ਸਬਕ ਦਿੰਦੇ ਹਨ?
ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਜ਼ਿਸ਼ ਨੂੰ ਹਰਾ ਕੇ ਅੰਦੋਲਨ ਜਲਦ ਹੀ ਦੇਸ਼ਭਰ 'ਚ ਦੁਨੀਆਂਭਰ 'ਚ ਫੈਲ ਜਾਵੇਗਾ। ਸਰਕਾਰ ਨੇ ਸਾਡੇ 'ਤੇ ਵੱਡਾ ਹਮਲਾ ਕੀਤਾ ਹੈ ਪਰ ਅਸੀਂ ਤਾਕਤ ਦੇ ਨਾਲ ਬਾਹਰ ਆਵਾਂਗੇ। ਇਨ੍ਹਾਂ ਦੀਆਂ ਹਰਕਤਾਂ 'ਤੇ ਦੇਸ਼ ਦਾ ਕਿਸਾਨ ਥੂ ਥੂ ਕਰੇਗਾ। ਪਹਿਲਾਂ FIR ਦਰਜ ਕਰਦੇ ਹਨ ਤੇ ਫਿਰ ਕਾਰਨ ਦੱਸੋ ਨੋਟਿਸ ਭੇਜਦੇ ਹਨ।
ਕਿਸਾਨਾਂ ਨੇ ਕਿਹਾ ਅੰਦੋਲਨ ਦੇ ਆਸਪਾਸ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਜਾਣ ਵਰਨਾ ਜਲਦੀ ਹੀ ਇਸ ਖਿਲਾਫ ਪ੍ਰਦਰਸ਼ਨ ਹੋਣਗੇ। ਦੋ ਦਿਨਾਂ 'ਚ ਦਿੱਲੀ ਦੇ ਬਾਰਡਰ ਫਿਰ ਕਿਸਾਨਾਂ ਨਾਲ ਭਰ ਜਾਣਗੇ। ਸਰਕਾਰ ਬਾਜ ਆਏ ਕਿਸਾਨਾਂ ਦੀਆਂ ਮੰਗਾਂ ਸੁਣੇ। ਲੋਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਲਈ ਅੰਦੋਲਨ ਨਾਲ ਜੁੜਨ। ਲੋਕਾਂ ਨੂੰ ਅਪੀਲ ਹੈ ਕਿ ਅਸੀਂ ਜਿੱਤ ਕੇ ਪਰਤਾਂਗੇ।
ਹਰਿਆਣਾ ਦੇ ਕਿਸਾਨ ਨੇ ਸਭ ਤੋਂ ਪਹਿਲਾਂ ਦਿੱਲੀ ਆਉਣ ਦਾ ਫੈਸਲਾ ਕੀਤਾ। ਇਸ ਲਈ ਕਿਸਾਨ ਲੀਡਰ ਇਸ ਦੇ ਸ਼ੁਕਰਗੁਜ਼ਾਰ ਹਨ। ਸਰਕਾਰ ਅੰਦੋਲਨ ਨੂੰ ਹਿੰਦੂ ਬਨਾਮ ਸਿੱਖ ਬਣਾਉਣਾ ਚਾਹੁੰਦੀ ਹੈ। ਟਿੱਕਰੀ ਬਾਰਡਰ ਤੋਂ ਕਈ ਕਿਸਾਨ ਲਾਪਤਾ ਹਨ। ਉਨ੍ਹਾ ਦੀ ਲਿਸਟ ਆਈ ਹੈ। ਉਹ ਸਰਕਾਰ ਨਾਲ ਇਨ੍ਹਾਂ ਗਾਇਬ ਕਿਸਾਨਾਂ ਬਾਰੇ ਗੱਲ ਕਰੇਗੀ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਸਤਨਾਮ ਪੰਨੂ ਤੇ ਪੰਧੇਰ ਦੀ ਸੰਘਰਸ਼ ਕਮੇਟੀ ਨਾਲ ਸਾਡੇ ਮਤਭੇਦ ਹਨ।
ਉਨ੍ਹਾਂ ਦੇ ਨਾਲ ਸਾਡਾ ਕੋਈ ਸਾਂਝਾ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਦੀਆਂ ਨੀਤੀਆਂ ਵੱਖ ਹਨ ਪਰ ਉਨ੍ਹਾਂ ਦੀਆਂ ਕਮੇਟੀ 'ਚ ਸ਼ਾਮਲ ਲੋਕਾਂ ਨਾਲ ਸਾਨੂੰ ਪੂਰੀ ਹਮਦਰਦੀ ਹੈ। ਲੀਡਰਸ਼ਿਪ ਨਾਲ ਮਤਭੇਦ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ