ਹਰਿਆਣਾ ਦੇ ਕੁੰਢਲੀ ਬਾਰਡਰ ਤੋਂ ਸ਼ੁੱਕਰਵਾਰ ਫੜ੍ਹਿਆ ਗਿਆ ਸ਼ਖਸ ਸੋਨੀਪਤ ਦੇ ਹੀ ਨਿਊ ਜੀਵਨ ਨਗਰ ਦਾ ਰਹਿਣ ਵਾਲਾ ਹੈ। ਨੌਜਲਾਨ ਤੋਂ ਕ੍ਰਾਈਮ ਬ੍ਰਾਂਚ ਦੀ ਟੀਮ ਲਗਾਤਾਰ ਪੁੱਛਗਿਛ ਕਰ ਰਹੀ ਹੈ। ਉੱਥੇ ਹੀ ਹੁਣ ਮੁਲਜ਼ਮ ਨੌਜਵਾਨ ਦਾ ਵੀ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਨੌਜਵਾਨ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅ 'ਚ ਹੀ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ।


ਸੀਆਈਏ ਦੀ ਟੀਮ ਹੁਣ ਉਸ ਨੂੰ ਦਿੱਲੀ ਉਸ ਦੇ ਮਾਮਾ ਦੇ ਘਰ ਲੈਕੇ ਗਈ ਹੈ। ਸ਼ੁੱਕਰਵਾਰ ਰਾਤ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਇਕ ਨੌਜਵਾਨ ਨੂੰ ਫੜ੍ਹ ਕੇ ਪੱਤਰਕਾਰਾਂ ਦੇ ਸਾਹਮਣੇ ਉਸ ਦੀ ਗੱਲਬਾਤ ਕਰਵਾਈ ਸੀ। ਇਸ ਦੌਰਾਨ ਨੌਜਵਾਨ ਨੇ ਚਾਰ ਕਿਸਾਨਾਂ ਦੀ ਹੱਤਿਆਂ ਦੀ ਸਾਜ਼ਿਸ਼ ਤੋਂ ਲੈਕੇ ਰਾਈ ਥਾਣੇ ਦੇ ਐਸਐਚਓ ਪ੍ਰਦੀਪ ਦਾ ਨਾਂਅ ਲਿਆ ਸੀ। ਕਿਸਾਨਾਂ ਦਾ ਇਲਜ਼ਾਮ ਸੀ ਕਿ ਕੁਝ ਨੌਜਵਾਨ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੇ ਨਾਲ ਹੀ ਚਾਰ ਕਿਸਾਨ ਲੀਡਰਾਂ ਦੀ ਹੱਤਿਆਂ ਕਰਾਉਣ ਦੀ ਸਾਜ਼ਿਸ਼ ਰਚ ਰਹੇ ਹਨ।


ਨੌਜਵਾਨ ਨੇ ਵੀ ਕਿਹਾ ਸੀ ਕਿ ਉਨ੍ਹਾਂ ਦੇ ਕਰੀਬ 50-60 ਸਾਥੀ ਹਨ। ਜਿੰਨ੍ਹਾਂ 'ਚੋਂ 10 ਸਾਥੀ ਰਾਠਧਵਾ ਪਿੰਡ ਤੋਂ ਹਨ। ਉਨ੍ਹਾਂ 'ਚੋਂ ਕੁਝ ਕਿਸਾਨਾਂ 'ਚ ਮਿਲ ਕੇ ਪੁਲਿਸ 'ਤੇ ਫਾਇਰਿੰਗ ਕਰਨਗੇ। ਜਿਸ ਨਾਲ ਹੰਗਾਮਾ ਹੋ ਸਕੇ। ਇਸ ਦੇ ਨਾਲ ਹੀ ਉਸ ਨੇ ਕਿਹਾ ਸੀ ਕਿ ਰਾਈ ਥਾਣੀ ਮੁਖੀ ਪ੍ਰਦੀਪ ਕੁਮਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਟ੍ਰੇਨਿੰਗ ਦਿੱਤੀ ਸੀ।





ਜਾਂਚ ਵਿਚ ਸਾਹਮਣੇ ਆਇਆ ਸੀ ਕਿ ਰਾਈ 'ਚ ਥਾਣਾ ਮੁਖੀ ਪ੍ਰਦੀਪ ਨਹੀਂ ਬਲਕਿ ਵਿਵੇਕ ਮਲਿਕ ਹੈ। ਇਸ ਨਾਲ ਉਸ ਦੇ ਬਿਆਨ 'ਤੇ ਸ਼ੱਕ ਹੋ ਗਿਆ ਸੀ। ਨੌਜਵਾਨ ਨੂੰ ਸੀਆਈਏ ਦੇ ਹਵਾਲੇ ਕੀਤਾ ਗਿਆ ਹੈ। ਨੌਜਵਾਨ ਤੋਂ ਸੀਆਈਏ ਦੀ ਟੀਮ ਲਗਾਤਾਰ ਪੁੱਛਗਿਛ ਕਰ ਰਹੀ ਹੈ। ਨੌਜਵਾਨ ਨੇ ਦਿੱਲੀ 'ਚ ਆਪਣੇ ਮਾਮਾ ਦੇ ਘਰ ਤੋਂ ਆਉਣ ਦੀ ਗੱਲ ਕਹੀ ਹੈ। ਜਿਸ ਨੂੰ ਲੈਕੇ ਉਸ ਨੂੰ ਉਸ ਦੇ ਮਾਮਾ ਦੇ ਘਰ ਲਿਜਾਇਆ ਜਾ ਰਿਹਾ ਹੈ।


ਇਸ ਮੁਲਜ਼ਮ ਨੌਜਵਾਨ ਦਾ ਵੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਸ ਨੇ ਪੁਲਿਸ ਦੇ ਸਾਹਮਣਏ ਕਿਹਾਾ ਕਿ ਉਸ ਨੂੰ ਕਿਸਾਨਾਂ ਨੇ ਮਾਰਕੁੱਟ ਕਰਕੇ ਪ੍ਰੈੱਸ ਦੇ ਸਾਹਮਣੇ ਝੂਠ ਬੋਲਣ ਲਈ ਮਜਬੂਰ ਕੀਤਾ ਗਿਆ ਸੀ। ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਮਾ ਦੇ ਘਰ ਬੇਟੇ ਦਾ ਜਨਮ ਹੋਇਆ ਸੀ। ਉੱਥੋਂ ਉਹ ਪਰਤ ਰਿਹਾ ਸੀ। ਉਸ ਨੂੰ ਕਿਸਾਨਾਂ ਨੇ ਇਕ ਦਿਨ ਪਹਿਲਾਂ ਫੜਿਆ ਸੀ। ਉਸ ਨਾਲ ਮਾਰਕੁੱਟ ਕਰਕੇ ਉਸ ਨੂੰ ਪ੍ਰੈੱਸ ਦੇ ਸਾਹਮਣੇ ਝੂਠ ਬੋਲਣ ਲਈ ਮਜਬੂਰ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਸੀਆਈਏ ਹੁਣ ਪੂਰੇ ਮਾਮਲੇ ਦੀ ਸੱਚਾਈ ਜਾਣਨ ਦਾ ਯਤਨ ਕਰ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ