ਨਵੀਂ ਦਿੱਲੀ: ਅੱਜ ਕਿਸਾਨਾਂ ਦੇ ਚੱਕਾ ਜਾਮ 'ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ, ਇਸ ਲਈ ਦਿੱਲੀ ਪੁਲਿਸ ਮੁਸਤੈਦ ਹੈ ਤੇ ਸਾਥ ਦੇਣ ਲਈ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੈਰਾਮਿਲਟਰੀ ਫੋਰਸ ਨੂੰ ਦਿੱਲੀ ਦੇ ਕਈ ਇਲਾਕਿਆਂ 'ਚ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ 'ਚ ਦਿੱਲੀ-ਐਨਸੀਆਰ ਦੇ ਬਾਰਡਰ ਵੀ ਹਨ।


ਕਿਸਾਨ ਅੰਦੋਲਨ ਦਾ ਅੱਜ 73ਵਾਂ ਦਿਨ ਹੈ ਤੇ ਦੇਸ਼ਭਰ 'ਚ ਕਿਸਾਨਾਂ ਦੇ ਚੱਕਾ ਜਾਮ ਦੇ ਤਹਿਤ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਨੈਸ਼ਨਲ ਹਾਈਵੇਅ ਬੰਦ ਕਰਨ ਦੀ ਤਿਆਰੀ ਕੀਤੀ ਗਈ ਹੈ। ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਕਿਸਾਨ ਜਥੇਬੰਦੀਆਂ ਅੱਜ ਦੇਸ਼ਭਰ 'ਚ ਚੱਕਾ ਜਾਮ ਕਰਨਗੀਆਂ।


ਹਾਲਾਂਕਿ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਦਿੱਲੀ, ਯੂਪੀ, ਉਤਰਾਖੰਡ 'ਚ ਜਾਮ ਨਹੀਂ ਹੋਵੇਗਾ। ਰਾਕੇਸ਼ ਟਿਕੈਤ ਨੇ ਕਿਹਾ ਇਨ੍ਹਾਂ ਸੂਬਿਆਂ 'ਚ ਜ਼ਿਲ੍ਹਾਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉੱਥੇ ਹੀ ਦੇਸ਼ਭਰ 'ਚ ਚੱਕਾ ਜਾਮ ਤੇ ਸੰਯੁਕਤ ਕਿਸਾਨ ਮੋਰਚਾ ਦਾ ਬਿਆਨ ਵੀ ਆਇਆ ਹੈ ਤੇ ਕਿਹਾ ਗਿਆ ਕਿ ਸਿਰਫ਼ ਹਾਈਵੇਅਅ ਜਾਮ ਕੀਤੇ ਜਾਣਗੇ। ਐਂਬੂਲੇਂਸ, ਸਕੂਲ ਬੱਸਾਂ ਨਹੀਂ ਰੋਕੀਆਂ ਜਾਣਗੀਆਂ। ਚੱਕਾ ਜਾਮ ਅਹਿੰਸਕ ਤੇ ਸ਼ਾਂਤੀਪੂਰਵਕ ਹੋਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ