ਹਰਪਿੰਦਰ ਸਿੰਘ ਟੌਹੜਾ
ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਡਟੇ ਹੋਏ ਹਨ। ਅਜਿਹੇ 'ਚ ਰੋਜ਼ਾਨਾ ਸੈਂਕੜੇ ਕਿਸਾਨ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਅਜਿਹੇ ਚ ਅੱਜ ਟੀਕਰੀ ਬਾਰਡਰ ਕਿਸਾਨਾਂ ਦੀ ਟ੍ਰੇਨ ਪਹੁੰਚੀ।
ਮਾਲਵੇ ਦੇ ਕਿਸਾਨ ਇਸ ਟਰੇਨ 'ਚ ਟੀਕਰੀ ਬਾਰਡਰ 'ਤੇ ਪਹੁੰਚੇ। ਟਰੇਨ 'ਚ ਪਹੁੰਚੇ ਸੈਂਕੜੇ ਕਿਸਾਨ ਦਿੱਲੀ ਬਾਰਡਰ ਤੇ ਡੇਰੇ ਲਾਉਣਗੇ। ਇਨ੍ਹਾਂ ਕਿਸਾਨਾਂ ਵਿਚ ਬਹੁਤੇ ਬਜ਼ੁਰਗ ਵੀ ਸ਼ਾਮਲ ਹਨ। ਪਿੰਡਾਂ 'ਚ ਕਿਸਾਨ ਅੰਦੋਲਨ ਲਈ ਮਤੇ ਪੈ ਰਹੇ ਹਨ। ਜਿਸ ਤਹਿਤ ਵਾਰੀ ਵਾਰੀ ਕਿਸਾਨ ਦਿੱਲੀ ਪਹੁੰਚ ਰਹੇ ਹਨ।
ਵੱਖ-ਵੱਖ ਪਿੰਡਾਂ ਤੋਂ 10- 10 ਦਿਨਾਂ ਲਈ ਕਿਸਾਨ ਪੜਾਅ ਵਾਰ ਅੰਦੋਲਨ 'ਚ ਸ਼ਾਮਿਲ ਹੋ ਰਹੇ ਹਨ। ਹਰਿਆਣੇ ਤੋਂ ਵੀ ਕਿਸਾਨ ਟ੍ਰੇਨ ਰਾਹੀਂ ਦਿੱਲੀ ਪਹੁੰਚੇ। ਕਿਸਾਨਾਂ ਨੇ ਕਿਹਾ ਜਦੋਂ ਤੱਕ ਕਾਨੂੰਨ ਰੱਦ ਨਹੀ ਹੁੰਦੇ, ਪਿੱਛੇ ਮੁੜਨ ਵਾਲੇ ਨਹੀਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਿੱਕਰੀ ਬਾਰਡਰ 'ਤੇ ਪਹੁੰਚੀ ਕਿਸਾਨਾਂ ਦੀ ਟਰੇਨ, ਦਿੱਲੀ ਬਾਰਡਰ 'ਤੇ ਲਾਇਆ ਡੇਰਾ
ਏਬੀਪੀ ਸਾਂਝਾ
Updated at:
05 Feb 2021 08:28 PM (IST)
ਮਾਲਵੇ ਦੇ ਕਿਸਾਨ ਇਸ ਟਰੇਨ 'ਚ ਟੀਕਰੀ ਬਾਰਡਰ 'ਤੇ ਪਹੁੰਚੇ। ਟਰੇਨ 'ਚ ਪਹੁੰਚੇ ਸੈਂਕੜੇ ਕਿਸਾਨ ਦਿੱਲੀ ਬਾਰਡਰ ਤੇ ਡੇਰੇ ਲਾਉਣਗੇ। ਇਨ੍ਹਾਂ ਕਿਸਾਨਾਂ ਵਿਚ ਬਹੁਤੇ ਬਜ਼ੁਰਗ ਵੀ ਸ਼ਾਮਲ ਹਨ।
- - - - - - - - - Advertisement - - - - - - - - -