ਰੋਹਤਕ: ਕਿਸਾਨ ਕਈ ਮਹੀਨਿਆਂ ਤਕ ਖੇਤਾਂ ‘ਚ ਰਾਖੀ ਕਰ, ਸਾਂਭ ਸੰਭਾਲ ਕਰ ਫਸਲ ਨੂੰ ਆਪਣੀ ਔਲਾਦ ਵਾਂਗ ਪਾਲਦਾ ਹੈ ਪਰ ਕਿਸਾਨ ਦੀ ਵੈਰੀ ਕੁਦਰਤ ਕਦੇ ਉਸ ‘ਤੇ ਤਰਸ ਨਹੀਂ ਕਰਦੀ। ਬੇਮੌਸਮੀ ਬਾਰਸ਼ ਜਾਂ ਸੁੱਕੇ ਕਰਕੇ ਹਰ ਸਾਲ ਕਿਸਾਨਾਂ ਦੀ ਲੱਖਾਂ ਦੀ ਫਸਲ ਖ਼ਰਾਬ ਹੋ ਜਾਂਦੀ ਹੈ।
ਹੁਣ ਵੀ ਬੇਮੌਸਮੀ ਬਾਰਸ਼ ਨਾਲ ਕਿਸਾਨਾਂ ਦੀ ਫਸਲਾਂ ਬਰਬਾਦ ਹੋ ਗਈ ਹੈ। ਭਗਵਤੀਪੁਰ ‘ਚ ਇੱਕ ਖੇਤ ‘ਚ ਪਾਣੀ ਭਰਨ ਨਾਲ ਇੱਕ ਕਿਸਾਨ ਆਪਣੇ ਅੱਥਰੂ ਰੋਕ ਨਹੀਂ ਪਾ ਰਿਹਾ। ਅੱਖਾਂ ਸਾਹਮਣੇ ਬਰਬਾਦ ਹੁੰਦੀ ਫਸਲ ਨੂੰ ਵੇਖ ਕੈਮਰੇ ਸਾਹਮਣੇ ਕਿਸਾਨ ਭੁੱਬਾਂ ਮਾਰ ਰੋਣ ਲੱਗ ਗਿਆ।
ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਮੌਸਮ ਦੀ ਮਾਰ ਨਾਲ ਕਿਸਾਨ ਖੁਦ ਭੁੱਖਾ ਰਹਿਣ ਨੂੰ ਮਜ਼ਬੂਰ ਹੈ। ਬੇਮੌਸਮੀ ਬਾਰਸ਼ ਤੇ ਗੜ੍ਹੇਬਾਰੀ ਨੇ ਝੋਨੇ ਦੀ ਫਸਲ ਖ਼ਰਾਬ ਕੀਤੀ ਤੇ ਹੁਣ ਬਾਰਸ਼ ਕਰਕੇ ਖੇਤਾਂ ‘ਚ ਕਣਕ ਦੀ ਬਿਜਾਈ ਨਹੀਂ ਹੋ ਪਾ ਰਹੀ। ਇਸ ਨੂੰ ਲੈ ਕੇ ਭਗਵਤੀਪੁਰ ਦਾ ਇੱਕ ਕਿਸਾਨ ਖੇਤਾਂ ‘ਚ ਖੜ੍ਹਿਆ ਪਾਣੀ ਵੇਖ ਕੈਮਰੇ ਸਾਹਮਣੇ ਹੀ ਰੋਣ ਲੱਗ ਗਿਆ।
ਕਿਸਾਨ ਦਾ ਕਹਿਣਾ ਹੈ ਕਿ ਬੇਮੌਸਮੀ ਬਾਰਸ਼ ਨਾਲ ਪਹਿਲਾਂ ਝੋਨੇ, ਗੰਨਾ ਤੇ ਹੁਣ ਕਣਕ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਹੈ। ਇਹੀਂ ਨਹੀਂ ਜੇਕਰ ਬਾਰਸ਼ ਹੋਰ ਹੋਈ ਤਾਂ ਅਗਲੇ ਸੀਜ਼ਨ ‘ਚ ਵੀ ਬਿਜਾਈ ਹੋਣਾ ਮੁਸ਼ਕਲ ਹੈ। ਉਧਰ ਦੂਜੇ ਪਾਸੇ ਖੇਤੀਬਾੜੀ ਅਧਿਕਾਰੀ ਦਾ ਮੰਨਣਾ ਹੈ ਕਿ ਬੇਮੌਸਮੀ ਬਾਰਸ਼ ਨਾਲ ਪਿਛਲੇ ਸਾਲ ਦੀ ਤੁਲਨਾ ਇਸ ਸਾਲ ਕਣਕ ਦੀ ਬਿਜਾਈ ਘੱਟ ਹੋਈ ਹੈ।
ਬੇਮੌਸਮੀ ਬਾਰਸ਼ ਨਾਲ ਫਸਲ ਖ਼ਰਾਬ ਹੁੰਦੀ ਵੇਖ ਕਿਸਾਨ ਦੀਆਂ ਅੱਖਾਂ 'ਚੋਂ ਨਿਕਲੇ ਹੰਝੂ
ਏਬੀਪੀ ਸਾਂਝਾ
Updated at:
20 Dec 2019 06:01 PM (IST)
ਕਿਸਾਨ ਕਈ ਮਹੀਨਿਆਂ ਤਕ ਖੇਤਾਂ ‘ਚ ਰਾਖੀ ਕਰ, ਸਾਂਭ ਸੰਭਾਲ ਕਰ ਫਸਲ ਨੂੰ ਆਪਣੀ ਔਲਾਦ ਵਾਂਗ ਪਾਲਦਾ ਹੈ ਪਰ ਕਿਸਾਨ ਦੀ ਵੈਰੀ ਕੁਦਰਤ ਕਦੇ ਉਸ ‘ਤੇ ਤਰਸ ਨਹੀਂ ਕਰਦੀ। ਬੇਮੌਸਮੀ ਬਾਰਸ਼ ਜਾਂ ਸੁੱਕੇ ਕਰਕੇ ਹਰ ਸਾਲ ਕਿਸਾਨਾਂ ਦੀ ਲੱਖਾਂ ਦੀ ਫਸਲ ਖ਼ਰਾਬ ਹੋ ਜਾਂਦੀ ਹੈ।
- - - - - - - - - Advertisement - - - - - - - - -