ਖੁਫੀਆ ਏਜੰਸੀਆਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਕਿਹਾ ਗਿਆ ਹੈ ਕਿ 12 ਦਸੰਬਰ ਨੂੰ ਲਾਏ ਗਏ ਨਾਗਰਿਕਤਾ ਸੋਧ ਕਾਨੂੰਨ, 9 ਦਸੰਬਰ ਨੂੰ ਹੋਏ ਰਾਮ ਮੰਦਰ ਜਨਮ ਭੂਮੀ ਫੈਸਲਾ ਤੇ 5 ਅਗਸਤ ਨੂੰ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪੀਐਮ ਨੂੰ ਜਾਨ ਦਾ ਖ਼ਤਰਾ ਵਧ ਗਿਆ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਦੇ ਬਾਲਾਕੋਟ ‘ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਵੀ ਅੱਤਵਾਦੀ ਬੌਖਲਾਏ ਹੋਏ ਹਨ। ਅਜਿਹੇ ‘ਚ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਹਮਲੇ ਦੀ ਖ਼ਬਰ ਨੂੰ ਨਕਾਰਿਆ ਨਹੀਂ ਜਾ ਸਕਦਾ। ਖ਼ਬਰ ਹੈ ਕਿ ਇਨ੍ਹਾਂ ਸਭ ਘਟਨਾਵਾਂ ਕਰਕੇ ਲਸ਼ਕਰ-ਏ-ਤੌਇਬਾ ਭਾਰਤ ‘ਚ ਵੱਡੇ ਹਮਲੇ ਦੀ ਸਾਜ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਸਤੰਬਰ 2019 ‘ਚ ਜੈਸ਼ ਦੇ ਸ਼ਮਸ਼ੇ ਵਾਨੀ ਨੇ ਏਜੰਸੀ ਨੂੰ ਧਮਕੇ ਭਰੀ ਚਿੱਠੀ ਭੇਜੀ ਸੀ।