ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਸੋਸ਼ਲ 'ਤੇ ਫੈਨ ਫੌਲੋਇੰਗ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ। ਖਾਸ ਕਰਕੇ ਟਵਿੱਟਰ 'ਤੇ ਅਰਵਿੰਦ ਕੇਜਰੀਵਾਲ ਦੀ ਫੈਨ ਫੌਲੋਇੰਗ ਹੁਣ 25 ਮਿਲੀਅਨ ਨੂੰ ਪਾਰ ਕਰ ਗਈ ਹੈ। ਇਸ ਦੀ ਇੱਕ ਵੱਡੀ ਵਜ੍ਹਾ ਉਨ੍ਹਾਂ ਦਾ ਟਵਿੱਟਰ 'ਤੇ ਬੇਹੱਦ ਸਰਗਰਮ ਰਹਿਣਾ ਦੱਸਿਆ ਜਾ ਰਿਹਾ ਹੈ।

ਦੂਜੇ ਪਾਸੇ ਮਨੀਸ਼ ਸਿਸੋਦਿਆ ਹਨ ਜਿਨ੍ਹਾਂ ਦੀ ਫੈਨ ਫੌਲੋਇੰਗ 3.1 ਮਿਲੀਅਨ ਤੋਂ ਜ਼ਿਆਦਾ ਹੈ। ਹਾਲੇ ਤਕ ਦਿੱਲੀ ਦਾ ਕੋਈ ਵੀ ਮੰਤਰੀ ਮਿਲੀਅਨ ਫੈਨ ਫੌਲੋਇੰਗ ਅੰਕੜਾ ਛੂਹ ਨਹੀਂ ਸਕਿਆ। ਇਸ ਤੋਂ ਬਾਅਦ ਮੰਤਰੀ ਗੋਪਾਲ ਰਾਏ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਦੀ ਟਵਿੱਟਰ 'ਤੇ ਫੈਨ ਫਾਲੋਇੰਗ 430.8K, ਸਤੇਂਦਰ ਜੈਨ ਦੇ 266.6K, ਕੈਲਾਸ਼ ਗਹਿਲੋਤ ਦੇ 73K, ਇਮਰਾਨ ਹੂਸੈਨ ਦੇ 33.7K ਹੀ ਫੈਨ ਫੌਲੋਅਰਜ਼ ਹਨ।

ਤੁਹਾਨੂੰ ਦੱਸ ਦੇਈਏ ਕਿ ਟਵਿਟਰ ਦੇ ਫੈਨ ਫਾਲੋਅਰਸ ਦੇ ਮਾਮਲੇ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਅਰਵਿੰਦ ਕੇਜਰੀਵਾਲ ਤੋਂ ਪਿੱਛੇ ਹਨ। ਟਵਿੱਟਰ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ 20.4 ਮਿਲੀਅਨ ਹੈ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ 'ਤੇ ਫੈਨ ਫਾਲੋਅਰਜ਼ ਦੀ ਗਿਣਤੀ ਦੁਨੀਆ ਦੇ ਟਾਪ 10 ਲੋਕਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। ਟਵਿਟਰ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ 77.9 ਮਿਲੀਅਨ ਹੈ।

ਦੁਨੀਆ ਦੇ ਟਾਪ 10 'ਚ ਟਵਿੱਟਰ ਫੈਨ ਫਾਲੋਅਰਜ਼ ਦੇ ਅੰਕੜਿਆਂ ਨੂੰ ਸਾਂਝਾ ਕਰਦੇ ਹੋਏ World of Statistics ਨੇ 9 ਅਪ੍ਰੈਲ ਨੂੰ ਟਵੀਟ ਕੀਤਾ ਸੀ। ਇਸ 'ਚ ਦੱਸਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ 'ਚ ਦੁਨੀਆ ਦੇ 9ਵੇਂ ਨੰਬਰ 'ਤੇ ਹਨ ਜਿਨ੍ਹਾਂ ਦੇ ਫੈਨ ਫਾਲੋਅਰਜ਼ 77.7 ਮਿਲੀਅਨ ਹਨ ਪਰ ਅੱਜ 15 ਅਪ੍ਰੈਲ ਦੇ ਅੰਕੜਿਆਂ ਦਾ ਗੱਲ ਕਰੀਏ ਤਾਂ ਹੁਣ ਵੱਧ ਕੇ 77.9 ਮਿਲੀਅਨ ਹੋ ਗਈ ਹੈ।