Lemon Price in India: ਨਿੰਬੂਆਂ ਨੂੰ ਆਮ ਤੌਰ 'ਤੇ ਸਦੀਵੀ ਪਦਾਰਥਾਂ ਵਜੋਂ ਵਰਤਿਆ ਜਾਂਦਾ ਹੈ ਪਰ ਗਰਮੀਆਂ ਵਿੱਚ ਇਸ ਦੀ ਖਪਤ ਵਧ ਜਾਂਦੀ ਹੈ। ਜੇਕਰ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਸਬਜ਼ੀ ਮੰਡੀਆਂ ਜਾਂ ਪ੍ਰਚੂਨ ਬਾਜ਼ਾਰ 'ਚ ਨਿੰਬੂ ਮਿਲ ਤਾਂ ਜਾਂਦਾ ਹੈ ਪਰ ਲੋਕ ਇਸ ਨੂੰ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ।
 
ਹੁਣ ਸਵਾਲ ਇਹ ਹੈ ਕਿ ਆਖਰ ਇਸ ਦੇ ਪਿੱਛੇ ਕੀ ਕਾਰਨ ਹੈ ਤਾਂ ਜਨਾਬ ਵਜ੍ਹਾ ਸਾਫ ਹੈ, ਜਿਸ ਨਿੰਬੂ ਨੂੰ ਗਾਹਕ 10 ਰੁਪਏ 'ਚ ਤਿੰਨ ਜਾਂ ਚਾਰ ਪੀਸ ਖਰੀਦਦੇ ਸਨ, ਉਹੀ ਨਿੰਬੂ 10 ਜਾਂ 15 ਰੁਪਏ 'ਚ ਸਿਰਫ ਇਕ ਹੀ ਮਿਲ ਰਿਹਾ ਹੈ। ਥੋਕ ਵਿੱਚ ਨਿੰਬੂ ਦੀ ਕੀਮਤ 300 ਤੋਂ 350 ਰੁਪਏ ਪ੍ਰਤੀ ਕਿਲੋ ਹੈ। ਹੁਣ ਦੂਜਾ ਸਵਾਲ ਇਹ ਹੈ ਕਿ ਨਿੰਬੂ ਦੀਆਂ ਵਧੀਆਂ ਕੀਮਤਾਂ ਪਿੱਛੇ ਕੀ ਕਾਰਨ ਹੈ। ਇਸ ਨੂੰ ਸਮਝਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤ ਵਿੱਚ ਕਿੰਨੇ ਲੱਖ ਹੈਕਟੇਅਰ ਵਿੱਚ ਇਸ ਦੀ ਖੇਤੀ ਹੁੰਦੀ ਹੈ।



ਨਿੰਬੂ ਉਤਪਾਦਨ ਨਾਲ ਜੁੜੇ ਕੁਝ ਤੱਥ
ਭਾਰਤ ਵਿੱਚ ਨਿੰਬੂ ਦੀ ਖੇਤੀ ਲਗਪਗ 3.16 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ।

ਨਿੰਬੂ ਦੇ ਪੌਦੇ ਨੂੰ ਤਿੰਨ ਵਾਰ ਫੁੱਲ ਆਉਂਦੇ ਹਨ, ਜਿੰਨੀ ਵਾਰ ਫੁੱਲ ਆਉਂਦੇ ਹਨ, ਓਨੀ ਹੀ ਵਾਰ ਨਿੰਬੂ ਉਤਰਦੇ ਹਨ।

ਆਂਧਰਾ ਪ੍ਰਦੇਸ਼ ਦੇਸ਼ ਵਿੱਚ ਨਿੰਬੂ ਦਾ ਸਭ ਤੋਂ ਵੱਡਾ ਉਤਪਾਦਕ ਹੈ।

ਗੁਜਰਾਤ, ਉੜੀਸਾ, ਤਾਮਿਲਨਾਡੂ ਤੇ ਮਹਾਰਾਸ਼ਟਰ ਵਿੱਚ ਵੱਡੇ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ।

ਭਾਰਤ ਵਿੱਚ ਨਿੰਬੂ ਦੀਆਂ ਦੋ ਸ਼੍ਰੇਣੀਆਂ ਹਨ, ਜਿਨ੍ਹਾਂ ਨੂੰ ਲੈਮਨ ਤੇ ਲਾਇਮ ਕਿਹਾ ਜਾਂਦਾ ਹੈ।
ਛੋਟੇ ਤੇ ਪਤਲੇ ਛਿਲਕੇ ਵਾਲਾ ਨਿੰਬੂ ਲੇਮਨ ਸ਼੍ਰੇਣੀ ਵਿੱਚ ਹੈ।

ਗੂੜ੍ਹੇ ਹਰੇ ਨਿੰਬੂ ਨੂੰ ਲਾਇਮ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।

ਨਿੰਬੂ ਦੀ ਰਿਟੇਲ ਕੀਮਤ
ਦਿੱਲੀ 8 ਤੋਂ 10 ਰੁਪਏ
ਗੋਰਖਪੁਰ 10 ਰੁਪਏ
ਲਖਨਊ 10-15 ਰੁਪਏ
ਮੁੰਬਈ 10 ਤੋਂ 15 ਰੁਪਏ
ਆਜ਼ਮਗੜ੍ਹ 10 ਰੁਪਏ

ਕੀ ਮੌਸਮ ਦੀ ਪਈ ਮਾਰ
ਹੁਣ ਸਵਾਲ ਇਹ ਹੈ ਕਿ ਜਦੋਂ ਦੇਸ਼ 'ਚ ਇੰਨੇ ਵੱਡੇ ਪੱਧਰ 'ਤੇ ਨਿੰਬੂ ਦੀ ਕਾਸ਼ਤ ਹੁੰਦੀ ਹੈ, ਉਤਪਾਦਨ ਵੀ ਚੰਗਾ ਹੁੰਦਾ ਹੈ ਤਾਂ ਫਿਰ ਕੀਮਤ ਕਿਉਂ ਵਧੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਜਵਾਬ ਪਿਛਲੇ ਸਾਲ ਅਗਸਤ-ਸਤੰਬਰ ਦੇ ਮਹੀਨਿਆਂ ਵਿੱਚ ਪਈਆਂ ਬਾਰਸ਼ਾਂ ਤੇ ਇਸ ਸਾਲ ਫਰਵਰੀ ਦੇ ਅਖੀਰ ਤੱਕ ਪਈ ਅਸਾਧਾਰਨ ਗਰਮੀ ਕਾਰਨ ਨਿੰਬੂ ਦੀ ਪੈਦਾਵਾਰ ਵਿੱਚ ਕਮੀ ਆਈ ਹੈ।

ਅਗਸਤ-ਸਤੰਬਰ ਦੇ ਮਹੀਨੇ ਵਿੱਚ ਪੈਦਾ ਹੋਏ ਨਿੰਬੂ ਨੂੰ ਕਿਸਾਨਾਂ ਵੱਲੋਂ ਕੋਲਟ ਸਟੋਰੇਜ ਵਿੱਚ ਰੱਖਿਆ ਜਾਂਦਾ ਹੈ ਤੇ ਇਸ ਕਾਰਨ ਕੀਮਤਾਂ ਨੂੰ ਕਾਬੂ ਵਿੱਚ ਰੱਖਿਆ ਜਾਂਦਾ ਹੈ ਪਰ ਮੀਂਹ ਕਾਰਨ ਫ਼ਸਲ ਬਰਬਾਦ ਹੋ ਗਈ। ਦੂਸਰਾ ਫਰਵਰੀ ਦੀ ਫ਼ਸਲ ਗਰਮੀ ਕਾਰਨ ਬਰਬਾਦ ਹੋ ਗਈ। ਅਜਿਹੇ 'ਚ ਕੀਮਤਾਂ ਦਾ ਵਧਣਾ ਸੁਭਾਵਿਕ ਹੈ।