states Power Min RK Singh: ਦੇਸ਼ ਦੇ ਕਈ ਸੂਬਿਆਂ ਤੋਂ ਕੋਲੇ ਦੀ ਕਮੀ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਯੂਪੀ, ਮਹਾਰਾਸ਼ਟਰ, ਪੰਜਾਬ ਸਮੇਤ 10 ਸੂਬਿਆਂ ਵਿੱਚ ਕੋਲੇ ਦੀ ਕਮੀ ਕਾਰਨ ਆਉਣ ਵਾਲੇ ਸਮੇਂ ਵਿੱਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਹੁਣ ਕੇਂਦਰ ਸਰਕਾਰ ਨੇ ਵੀ ਕੋਲੇ ਦੀ ਕਮੀ ਦੀ ਗੱਲ ਮੰਨ ਲਈ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਯੂਪੀ, ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ ਪਰ ਆਂਧਰਾ, ਰਾਜਸਥਾਨ, ਤਾਮਿਲਨਾਡੂ ਵਰਗੇ ਰਾਜਾਂ ਵਿੱਚ ਕੋਲੇ ਦੀ ਕਮੀ ਜ਼ਰੂਰ ਹੈ।
ਜਾਣੋ ਕੋਲੇ ਦੀ ਕਮੀ 'ਤੇ ਸਰਕਾਰ ਨੇ ਕੀ ਕਿਹਾ?
ਜਦੋਂ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੂੰ ਕੋਲੇ ਦੀ ਕਮੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਤੇ ਯੂਪੀ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ। ਸਗੋਂ ਆਂਧਰਾ, ਰਾਜਸਥਾਨ, ਤਾਮਿਲਨਾਡੂ ਵਿੱਚ ਕੋਲੇ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਬਿਆਂ ਵਿੱਚ ਕੋਲੇ ਦੀ ਕਮੀ ਦੇ ਵੱਖ-ਵੱਖ ਕਾਰਨ ਹਨ।"
ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਦਰਾਮਦ ਕੀਤੇ ਕੋਲੇ 'ਤੇ ਨਿਰਭਰ ਹੈ ਪਰ ਪਿਛਲੇ ਕੁਝ ਦਿਨਾਂ ਵਿੱਚ ਦਰਾਮਦ ਕੀਤੇ ਕੋਲੇ ਦੀਆਂ ਕੀਮਤਾਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਅਜਿਹੇ 'ਚ ਅਸੀਂ ਤਾਮਿਲਨਾਡੂ ਨੂੰ ਕਿਹਾ ਹੈ ਕਿ ਜੇਕਰ ਤੁਸੀਂ ਆਯਾਤ ਕੀਤੇ ਕੋਲੇ 'ਤੇ ਨਿਰਭਰ ਹੋ ਤਾਂ ਕੋਲੇ ਦੀ ਦਰਾਮਦ ਕਰੋ।"
9 ਦਿਨ ਦਾ ਬਚਿਆ ਕੋਲਾ - ਆਰਕੇ ਸਿੰਘ
ਊਰਜਾ ਮੰਤਰੀ ਨੇ ਅੱਗੇ ਕਿਹਾ, ਦੇਸ਼ ਵਿੱਚ ਕੋਲੇ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ, ਕੁੱਲ ਮੰਗ ਲਗਪਗ 9% ਵਧੀ ਹੈ। ਇਸ ਵਾਰ ਮੰਗ ਇੰਨੀ ਤੇਜ਼ੀ ਨਾਲ ਵਧੀ ਜਿੰਨੀ ਪਹਿਲਾਂ ਕਦੇ ਨਹੀਂ ਵੱਧੀ। ਦੇਸ਼ ਵਿੱਚ ਕੋਲੇ ਦੇ ਭੰਡਾਰ ਵਿੱਚ ਕਮੀ ਆਈ ਹੈ। ਅੱਜ ਤੋਂ ਦੇਸ਼ ਦਾ ਕੋਲਾ ਭੰਡਾਰ 9 ਦਿਨ ਬਚਿਆ ਹੈ, ਪਹਿਲਾਂ ਇਹ 14-15 ਦਿਨਾਂ ਦਾ ਸੀ। ਇਹ ਸੱਚ ਹੈ ਕਿ ਮੰਗ ਵਧੀ ਹੈ। ਪਰ ਸਪਲਾਈ ਇੰਨੀ ਤੇਜ਼ੀ ਨਾਲ ਨਹੀਂ ਵਧ ਸਕਦੀ।
ਇਨ੍ਹਾਂ ਸੂਬਿਆਂ ਵਿੱਚ ਕੋਲੇ ਦੀ ਕਮੀ ਹੋਣ ਦੀ ਖ਼ਬਰ
ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਦੇ ਕਰੀਬ 10 ਸੂਬਿਆਂ 'ਚ ਕੋਲੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟਾਂ ਵਿੱਚ ਕਿਹਾ ਕਿ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਪੰਜਾਬ, ਹਰਿਆਣਾ, ਰਾਜਸਥਾਨ ਤੇ ਤੇਲੰਗਾਨਾ ਕੋਲੇ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਨੇ ਕੀਤੀ ਵਾਧੂ ਕੋਲੇ ਦੀ ਮੰਗ
ਦੂਜੇ ਪਾਸੇ ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਤਾਪ ਬਿਜਲੀ ਘਰ ਚਲਾਉਣ ਲਈ ਵਾਧੂ ਕੋਲੇ ਦੀ ਮੰਗ ਕੀਤੀ।
ਦਰਅਸਲ, ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ, ਇਸ ਲਈ ਬਿਜਲੀ ਦੀ ਬਹੁਤ ਮੰਗ ਜ਼ਿਆਦਾ ਵੱਧ ਗਈ ਹੈ। ਇੰਨਾ ਹੀ ਨਹੀਂ ਉਨ੍ਹਾਂ ਊਰਜਾ ਮੰਤਰੀ ਨਾਲ ਮੁਲਾਕਾਤ ਕਰਕੇ ਵਾਧੂ ਬਿਜਲੀ ਭੇਜਣ ਦੀ ਮੰਗ ਵੀ ਕੀਤੀ। ਇਸ ਦੌਰਾਨ ਉਨ੍ਹਾਂ ਕੋਲਾ ਸੰਕਟ ਅਤੇ ਬਿਜਲੀ ਦੀ ਕਮੀ ਦੇ ਮੁੱਦੇ 'ਤੇ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਫ਼ੋਨ ਦੇ No Signal ਤੋਂ ਤੁਸੀਂ ਵੀ ਹੋ ਪ੍ਰੇਸ਼ਾਨ? 4 ਟਿਪਸ ਬਹੁਤ ਕੰਮ ਆਉਣਗੇ, ਦੁੱਗਣਾ ਹੋ ਜਾਵੇਗਾ ਨੈੱਟਵਰਕ