Delhi Corona News: ਦਿੱਲੀ ਦੇ ਵਸੰਤ ਕੁੰਜ ਇਲਾਕੇ 'ਚ ਸਥਿਤ ਪ੍ਰਾਈਵੇਟ ਸਕੂਲ ਦੇ ਘੱਟੋ-ਘੱਟ ਪੰਜ ਵਿਦਿਆਰਥੀਆਂ ਤੇ ਸਟਾਫ਼ ਦੀ ਜਾਂਚ ਵਿੱਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਸੀ। ਮਾਪਿਆਂ ਦੇ ਇੱਕ ਵਰਗ ਦਾ ਦਾਅਵਾ ਹੈ ਕਿ ਸਕੂਲ ਨੇ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਤੇ ਕੋਰੋਨਾ ਪੌਜੇਟਿਵ ਬੱਚੇ ਕਲਾਸਾਂ ਵਿੱਚ ਜਾਂਦੇ ਰਹੇ। ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਵੀ ਲਾਪ੍ਰਵਾਹੀ ਕੀਤੀ ਜਾ ਰਹੀ ਹੈ।
ਵਿਦਿਆਰਥੀਆਂ 'ਚ ਕੋਵਿਡ ਸੰਕਰਮਣ ਦੀ ਦਰ ਵਿੱਚ ਵਾਧਾ
ਸਕੂਲ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇੱਕ ਮਾਤਾ-ਪਿਤਾ ਨੇ ਕਿਹਾ, “ਦਿੱਲੀ-ਐਨਸੀਆਰ ਦੇ ਵਿਦਿਆਰਥੀਆਂ ਵਿੱਚ ਕੋਵਿਡ ਦੀ ਲਾਗ ਦੀ ਪੁਸ਼ਟੀ ਹੋ ਰਹੀ ਹੈ ਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਬੱਚਿਆਂ ਦੇ ਸਕੂਲ ਵਿੱਚ ਘੱਟੋ-ਘੱਟ ਅੱਠ ਬੱਚਿਆਂ ਤੇ ਦੋ ਕਰਮਚਾਰੀਆਂ ਦੀ ਜਾਂਚ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ ਪਰ ਸਕੂਲ ਨੇ ਮਾਪਿਆਂ ਨੂੰ ਸੂਚਿਤ ਨਹੀਂ ਕੀਤਾ। ਸਕੂਲ ਆਮ ਵਾਂਗ ਚੱਲ ਰਿਹਾ ਹੈ। ਮਾਪਿਆਂ ਨੇ ਸਕੂਲ ਸਟਾਫ਼ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਅਜਿਹੀ ਲਾਪ੍ਰਵਾਹੀ ਵਰਤੀ ਗਈ ਤਾਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਜਾਵੇਗਾ।
ਨੋਇਡਾ ਤੇ ਗਾਜ਼ੀਆਬਾਦ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਕੋਰੋਨਾ ਕੇਸ ਆ ਰਹੇ ਸਾਹਮਣੇ
ਸਕੂਲ ਪ੍ਰਬੰਧਨ ਦੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਜਿਸ ਕਲਾਸ 'ਚ ਵਿਦਿਆਰਥੀ ਸੰਕਰਮਿਤ ਪਾਇਆ ਗਿਆ। ਉਸ ਕਲਾਸ ਦੇ ਹਰੇਕ ਵਿਦਿਆਰਥੀ ਦੇ ਮਾਪਿਆਂ ਨੂੰ ਵ੍ਹੱਟਸਐਪ ਗਰੁੱਪ ਵਿੱਚ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਨੋਇਡਾ ਤੇ ਗਾਜ਼ੀਆਬਾਦ ਦੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਸੰਕਰਮਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸੰਕਟ ਦੀ ਇਸ ਘੜੀ ਵਿੱਚ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ: ਘਟ ਸਕਦੀਆਂ ਕੱਪੜਿਆਂ ਦੀਆਂ ਕੀਮਤਾਂ, 30 ਸਤੰਬਰ ਤੱਕ ਮਿਲੇਗੀ ਕਪਾਹ ਦੀ ਦਰਾਮਦ 'ਤੇ 10 ਫੀਸਦੀ ਤੱਕ ਟੈਕਸ ਛੋਟ