No Signal problem: ਭਾਵੇਂ ਦੇਸ਼ 5ਜੀ ਨੈੱਟਵਰਕ ਵੱਲ ਵਧ ਰਿਹਾ ਹੈ, ਪਰ ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿੱਥੇ ਤੁਹਾਨੂੰ 4ਜੀ ਜਾਂ 3ਜੀ ਨੈੱਟਵਰਕ ਵੀ ਠੀਕ ਤਰ੍ਹਾਂ ਨਹੀਂ ਪਾਉਂਦੇ। ਨੈੱਟਵਰਕ ਤੋਂ ਬਗੈਰ ਤੁਸੀਂ ਨਾ ਤਾਂ ਕਿਤੇ ਕਾਲ ਕਰ ਸਕਦੇ ਹੋ ਤੇ ਨਾ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹੋ ਪਰ ਕੁਝ ਆਸਾਨ ਟ੍ਰਿਕਸ ਰਾਹੀਂ ਤੁਸੀਂ ਆਪਣੇ ਫ਼ੋਨ ਦੇ ਨੈਟਵਰਕ ਨੂੰ ਵਧਾ ਸਕਦੇ ਹੋ।



  1. Airplane Mode


ਤੁਹਾਡੇ ਫ਼ੋਨ ਦੇ ਨੈੱਟਵਰਕ ਨੂੰ ਰੀਸਟਾਰਟ ਕਰਨ ਨਾਲ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਂਦੀ ਹੈ। ਇਸ ਦੇ ਲਈ ਤੁਹਾਨੂੰ ਆਪਣੇ ਸਮਾਰਟਫ਼ੋਨ ਦੇ ਕਵਿੱਕ ਸੈਟਿੰਗ ਪੈਨਲ 'ਤੇ ਜਾਣਾ ਹੋਵੇਗਾ। ਜ਼ਿਆਦਾਤਰ ਫ਼ੋਨਾਂ 'ਚ ਇਹ ਸਕ੍ਰੀਨ ਹੇਠਾਂ ਸਵਾਈਪ ਕਰਨ 'ਤੇ ਖੁੱਲ੍ਹਦੀ ਹੈ। ਇੱਥੇ ਦਿੱਤੇ ਏਅਰਪਲੇਨ ਮੋਡ ਨੂੰ ਇੱਕ ਵਾਰ ਚਾਲੂ ਕਰੋ, ਫਿਰ ਕੁਝ ਦੇਰ ਬਾਅਦ ਇਸ ਨੂੰ ਬੰਦ ਕਰ ਦਿਓ।



  1. ਫ਼ੋਨ ਕਰੋ Restart


ਨੈੱਟਵਰਕ ਦੀ ਤਰ੍ਹਾਂ ਫ਼ੋਨ ਨੂੰ ਰੀਸਟਾਰਟ ਕਰਨ ਨਾਲ ਵੀ ਨੈੱਟਵਰਕ ਕਈ ਗੁਣਾ ਵੱਧ ਜਾਂਦਾ ਹੈ। ਆਪਣੇ ਫ਼ੋਨ ਦੇ ਪਾਵਰ ਬਟਨ (ਕਈ ਫ਼ੋਨਾਂ 'ਚ ਤੁਹਾਨੂੰ ਪਾਵਰ ਬਟਨ ਦੇ ਨਾਲ ਵਾਲਿਊਮ ਡਾਊਨ ਬਟਨ ਨੂੰ ਦਬਾਉਣ ਦੀ ਲੋੜ ਹੁੰਦੀ ਹੈ) ਨੂੰ ਦੇਰ ਤੱਕ ਦਬਾਓ। ਇੱਥੇ ਦਿੱਤੇ ਗਏ ਰੀਸਟਾਰਟ ਆਪਸ਼ਨ 'ਤੇ ਟੈਪ ਕਰੋ। ਫ਼ੋਨ ਫਿਰ ਤੋਂ ਸ਼ੁਰੂ ਹੋਵੇਗਾ ਅਤੇ ਨੈੱਟਵਰਕ ਨੂੰ ਨਵੇਂ ਸਿਰੇ ਤੋਂ ਸਰਚ ਕਰੇਗਾ।



  1. ਨੈੱਟਵਰਕ ਸੈਟਿੰਗਾਂ ਨੂੰ ਕਰੋ Reset


ਨੈੱਟਵਰਕ ਲੱਭਣ ਦਾ ਤੀਜਾ ਤਰੀਕਾ ਇਹ ਵੀ ਹੈ। ਇਸ ਦੇ ਲਈ ਫ਼ੋਨ ਦੀ ਸੈਟਿੰਗ 'ਚ ਜਾ ਕੇ Reset ਆਪਸ਼ਨ ਨੂੰ ਸਰਚ ਕਰੋ। ਹੁਣ Reset Option 'ਤੇ ਜਾਓ ਅਤੇ Reset Mobile Network ਆਪਸ਼ਨ 'ਤੇ ਕਲਿੱਕ ਕਰੋ। ਅਜਿਹਾ ਕਰਨ ਤੋਂ ਬਾਅਦ ਵੀ ਫ਼ੋਨ ਰੀਸਟਾਰਟ ਹੋ ਜਾਵੇਗਾ।



  1. ਇਹ ਆਖਰੀ ਤਰੀਕਾ


ਜੇਕਰ ਉੱਪਰ ਦੱਸੇ ਗਏ ਤਿੰਨੇ ਤਰੀਕਿਆਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਫ਼ੋਨ 'ਚ ਕੋਈ ਸਿਗਨਲ ਨਹੀਂ ਆ ਰਿਹਾ ਹੈ ਤਾਂ ਆਖਰੀ ਹੱਲ ਹੈ ਸਿਮ ਕਾਰਡ। ਫ਼ੋਨ ਵਿੱਚੋਂ ਆਪਣਾ ਸਿਮ ਕਾਰਡ ਕੱਢੋ। ਹੁਣ ਦੇਖੋ ਇਹ ਡੈਮੇਜ਼ ਤਾਂ ਨਹੀਂ ਹੋਇਆ। ਜੇਕਰ ਸਿਮ ਖਰਾਬ ਹੈ ਤਾਂ ਆਪਣੇ ਸਿਮ ਆਪਰੇਟਰ ਨਾਲ ਸੰਪਰਕ ਕਰੋ। ਨਹੀਂ ਤਾਂ ਫ਼ੋਨ 'ਚ ਸਿਮ ਦੁਬਾਰਾ ਪਾਓ ਤੇ ਉਮੀਦ ਕਰੋ ਕਿ ਨੈੱਟਵਰਕ ਵਾਪਸ ਆ ਜਾਵੇ।


ਇਹ ਵੀ ਪੜ੍ਹੋ: Good Friday 2022: ਜਾਣੋ ਕਿਉਂ ਮਨਾਇਆ ਜਾਂਦਾ ਹੈ ਗੁੱਡ ਫਰਾਈਡੇ ਅਤੇ ਕਿਉਂ ਹੈ ਇਹ ਬਹੁਤ ਖਾਸ