ਚੰਡੀਗੜ੍ਹ: ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਨੇ 4103 ਆਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਲਈ 23 ਫਰਵਰੀ ਤੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਰਜ਼ੀਆਂ 28 ਫਰਵਰੀ, 2019 ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਆਸਾਮੀਆਂ ਵਿੱਚ ਜੇਈ, ਸਟੈਨੋ, ਟਾਈਪਿਸਟ ਤੇ ਅਸਿਸਟੈਂਟ ਅਹੁਦਿਆਂ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਅਰਜ਼ੀ ਭੇਜਣ ਦੀ ਆਖ਼ਰੀ ਮਿਤੀ 25 ਮਾਰਚ, 2019 ਹੈ।


ਆਸਾਮੀਆਂ ਨਾਲ ਸਬੰਧਤ ਸਾਰੀ ਜਾਣਕਾਰੀ fci.gov.in ਵੈਬਸਾਈਟ ’ਤੇ ਉਪਲੱਬਧ ਹੈ। 4103 ਆਸਾਮੀਆਂ ਵਿੱਚੋਂ 10 ਫੀਸਦੀ ਯਾਨੀ 388 ਆਸਾਮੀਆਂ ਆਮ ਪੱਛੜੇ ਵਰਗ ਲਈ ਰਾਖਵੀਆਂ ਰੱਖੀਆਂ ਗਈਆਂ ਹਨ।

ਵੱਖ-ਵੱਖ ਅਹੁਦੇ ਲਈ ਵੱਖ-ਵੱਖ ਯੋਗਤਾ ਰੱਖੀ ਗਈ ਹੈ ਪਰ ਹਰ ਅਹੁਦੇ ਲਈ ਗਰੈਜੂਏਸ਼ਨ ਤਕ ਦੀ ਪੜ੍ਹਾਈ ਜ਼ਰੂਰੀ ਹੈ। ਇਸ ਤੋਂ ਇਲਾਵਾ ਉਕਤ ਵੈਬਸਾਈਟ ਤੋਂ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ। ਉਮੀਦਵਾਰਾਂ ਦੀ ਚੋਣ ਆਨਲਾਈਨ ਇਮਤਿਹਾਨ ਦੇ ਆਧਾਰ ’ਤੇ ਕੀਤੀ ਜਾਏਗੀ। ਪ੍ਰੀਖਿਆ ਤੋਂ 15 ਦਿਨ ਪਹਿਲਾਂ ਐਡਮਿਟ ਕਾਰਡ ਉਪਲੱਬਧ ਕਰਵਾ ਦਿੱਤੇ ਜਾਣਗੇ।

28 ਫਰਵਰੀ ਸਵੇਰੇ 10 ਵਜੇ ਤੋਂ 30 ਮਾਰਚ ਰਾਤ 12 ਵਜੇ ਤਕ ਇਸ ਸਬੰਧੀ ਅਰਜ਼ੀ ਭੇਜੀ ਜਾ ਸਕਦੀ ਹੈ। ਅਰਜ਼ੀ ਭੇਜਣ ਲਈ ਸਭ ਤੋਂ ਪਹਿਲਾਂ FCI ਦੀ ਵੈਬਸਾਈਟ www.fci.gov.in ’ਤੇ ਜਾਓ।

ਵੈਬਸਾਈਟ ’ਤੇ Current Recruitment का ਦਾ ਲਿਕ ਹੋਏਗਾ। ਇਸ ਨੂੰ ਖੋਲ੍ਹੋ। ਇਸ ਤੋਂ ਬਾਅਦ ਜਿਸ ਜ਼ੋਨ ਨਾਲ ਤੁਸੀਂ ਸਬੰਧ ਰੱਖਦੇ ਹੋ, North, East, West, South, North-East Zone ਵਿੱਚੋਂ ਉਹ ਜ਼ੋਨ ਚੁਣੋ। ਫਿਰ ਸਾਰੇ ਵੇਰਵੇ ਭਰ ਕੇ ਫਾਰਮ ਸਬਮਿਟ ਕਰ ਦਿਓ।