ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਸੀਤਾਰਮਨ ਬਜਟ ਪੇਸ਼ ਕਰ ਰਹੀ ਹੈ। ਉਨ੍ਹਾਂ ਨੇ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਟੀਚਾ ਰੱਖਿਆ। ਵਿੱਤ ਮੰਤਰੀ ਨੇ ਕਿਹਾ ਕਿ ਬੀਮਾ ਤੇ ਮੀਡੀਆ ਖੇਤਰ ‘ਚ ਵਿਦੇਸ਼ੀ ਸਿੱਧੇ ਨਿਵੇਸ਼ ਦੀ ਸੀਮਾ ਵਧੇਗੀ। ਉਨ੍ਹਾਂ ਛੋਟੇ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਤੇ 3 ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਪਲਾਨ ਦੱਸਿਆ।
5 ਟ੍ਰਿਲੀਅਨ ਡਾਲਰ ਅਰਥਵਿਵਸਥਾ: ਸੀਤਾਰਮਣ ਨੇ ਕਿਹਾ, “2014 ਦੇ ਸਮੇਂ ਸਾਡੀ ਅਰਥਵਿਵਸਥਾ ਕਰੀਬ 1.85 ਟ੍ਰਿਲੀਅਨ ਡਾਲਰ ਸੀ। ਪਿਛਲੇ 5 ਸਾਲਾਂ ਦੌਰਾਨ 2.7 ਟ੍ਰਿਲੀਅਨ ਡਾਲਰ ਪਹੁੰਚੀ ਤੇ ਸਾਡਾ ਟੀਚਾ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਹੈ।”
ਐਫਡੀਆਈ: ਬੀਮਾ ਖੇਤਰ ‘ਚ 100 ਫੀਸਦੀ ਵਿਦੇਸ਼ੀ ਨਿਵੇਸ਼ ਹੋਵੇਗਾ। ਇਸ ਦੇ ਨਾਲ ਮੀਡੀਆ ਤੇ ਐਵੀਏਸ਼ਨ ਖੇਤਰ ‘ਚ ਵਿਦੇਸ਼ ਨਿਵੇਸ਼ ਨੂੰ ਵਾਧਾ ਦਿੱਤਾ ਜਾਵੇਗਾ।
ਬਿਜਲੀ: ਸੀਤਾਰਮਨ ਨੇ ਕਿਹਾ ਕਿ ਵਨ ਨੇਸ਼ਨ, ਨਵ ਗ੍ਰਿਡ ਲਈ ਅਸੀਂ ਅੱਗੇ ਵਧ ਰਹੇ ਹਾਂ, ਜਿਸ ਦਾ ਬਲੂਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ।
ਰੇਲਵੇ: ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਰੇਲਵੇ ‘ਚ ਨਿੱਜੀ ਹਿੱਸੇਦਾਰੀ ਨੂੰ ਵਧਾਉਣ ‘ਤੇ ਜ਼ੋਰ ਦੇ ਰਹੀ ਹੈ। ਇਸ ਨਾਲ ਰੇਲਵੇ ਦੇ ਵਿਕਾਸ ਲਈ ਪੀਪੀਪੀ ਮਾਡਲ ਨੂੰ ਲਾਗੂ ਕੀਤਾ ਜਾਵੇਗਾ। ਰੇਲਵੇ ਵਿਕਾਸ ਲਈ 50 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ।
ਪਿੰਡ, ਗਰੀਬ ਤੇ ਕਿਸਾਨ: 2022 ਤਕ ਹਰ ਪਿੰਡ ‘ਚ ਬਿਜਲੀ, ਗੈਸ ਕਨੈਕਸ਼ਨ ਤੇ ਪੀਐਮ ਆਵਾਸ ਯੋਜਨਾ ਤਹਿਤ 2022 ਤਕ ਸਭ ਨੂੰ ਘਰ ਦੇਣ ਦਾ ਟੀਚਾ ਮਿਥਿਆ ਗਿਆ ਹੈ।
ਸੜਕਾਂ: ਵਿੱਤ ਮੰਤਰੀ ਨੇ ਕਿਹਾ ਕਿ ਸਵਾ ਲੱਖ ਕਿਮੀ ਰੋਡ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੇ ਅੰਦਰ ਜਲ ਮਾਰਗ ਸ਼ੁਰੂ ਕਰਨ ਤੇ ਅਸੀਂ ਇਲੈਕਟ੍ਰੋਨਿਕ ਵਾਹਨਾਂ ਨੂੰ ਵਾਧਾ ਦੇ ਰਹੇ ਹਾਂ।
ਦੁਕਾਨਦਾਰਾਂ ਨੂੰ ਪੈਸ਼ਨ: ਪ੍ਰਧਾਨ ਮੰਤਰੀ ਕਰਮ ਯੋਗੀ ਮਾਨ ਧੰਨ ਯੋਜਨਾ ਤਹਿਤ ਕਰੀਬ ਤਿੰਨ ਕਰੋੜ ਖੁਦਰਾ ਵਪਾਰੀਆਂ ਤੇ ਦੁਕਾਨਦਾਰਾਂ ਲਈ ਪੈਨਸ਼ਨ ਯੋਜਨਾ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਡੇਅਰੀ ਦੇ ਲਈ ਬਾਜ਼ਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। 2024 ਤਕ ਹਰ ਘਰ ‘ਚ ਪਾਣੀ ਪਹੁੰਚਾਉਣ ਦਾ ਟੀਚਾ ਹੈ।
ਬਜਟ 2019: ਵਿੱਤ ਮੰਤਰੀ ਸੀਤਾਰਮਨ ਦੇ ਵੱਡੇ ਐਲਾਨ, ਦੁਕਾਨਦਾਰਾਂ ਨੂੰ ਪੈਨਸ਼ਨ
ਏਬੀਪੀ ਸਾਂਝਾ
Updated at:
05 Jul 2019 12:40 PM (IST)
ਕੇਂਦਰੀ ਵਿੱਤ ਮੰਤਰੀ ਸੀਤਾਰਮਨ ਬਜਟ ਪੇਸ਼ ਕਰ ਰਹੀ ਹੈ। ਉਨ੍ਹਾਂ ਨੇ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਟੀਚਾ ਰੱਖਿਆ। ਵਿੱਤ ਮੰਤਰੀ ਨੇ ਕਿਹਾ ਕਿ ਬੀਮਾ ਤੇ ਮੀਡੀਆ ਖੇਤਰ ‘ਚ ਵਿਦੇਸ਼ੀ ਸਿੱਧੇ ਨਿਵੇਸ਼ ਦੀ ਸੀਮਾ ਵਧੇਗੀ।
- - - - - - - - - Advertisement - - - - - - - - -