ਨਵੀਂ ਦਿੱਲੀ: ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਬਦਲ ਦਿੱਤਾ ਗਿਆ ਹੈ। ਅੱਜ ਇਸ ਦਾ ਐਲਾਨ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਨੇ ਕੀਤਾ। ਇਸ ਐਲਾਨ ਮੁਤਾਬਕ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਅਰੁਨ ਜੇਤਲੀ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ। ਅਰੁਨ ਜੇਤਲੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਹੈ। ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਹੁਣ ਅਰੁਨ ਜੇਤਲੀ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦਾ ਨਵਾਂ ਨਾਮਕਰਨ 12 ਸਤੰਬਰ ਨੂੰ ਸਮਾਗਮ ਵਿੱਚ ਕੀਤਾ ਜਾਵੇਗਾ।


ਦੱਸ ਦੇਈਏ ਇਸ ਵਿੱਚ ਇੱਕ ਸਟੈਂਡ ਦਾ ਨਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ 'ਤੇ ਵੀ ਰੱਖਿਆ ਜਾਵੇਗਾ, ਜਿਸ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਡੀਡੀਸੀਏ ਦੇ ਪ੍ਰਧਾਨ ਰਜਤ ਸ਼ਰਮਾ ਨੇ ਕਿਹਾ, "ਇਹ ਅਰੁਨ ਜੇਤਲੀ ਦਾ ਸਮਰਥਨ ਤੇ ਹੌਸਲਾ ਸੀ ਜਿਸ ਨੇ ਵਿਰਾਟ ਕੋਹਲੀ, ਵਰਿੰਦਰ ਸਹਿਵਾਗ, ਗੌਤਮ ਗੰਭੀਰ, ਅਸ਼ੀਸ਼ ਨਹਿਰਾ, ਰਿਸ਼ਭ ਪੰਤ ਤੇ ਕਈ ਹੋਰਾਂ ਖਿਡਾਰੀਆਂ ਨੇ ਭਾਰਤ ਨੂੰ ਮਾਣ ਦਿਵਾਇਆ।'


ਜੇਤਲੀ ਨੇ ਸਟੇਡੀਅਮ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਤੇ ਦਰਸ਼ਕਾਂ ਦੀ ਸਮਰੱਥਾ ਵਧਾਉਣ ਦੇ ਨਾਲ ਵਿਸ਼ਵ ਪੱਧਰੀ ਡਰੈਸਿੰਗ ਰੂਮ ਬਣਾਉਣ ਵਿੱਚ ਵੱਡਾ ਯੋਗਦਾਨ ਦਿੱਤਾ। ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਮਕਰਨ ਸਮਾਗਮ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸਮਾਰੋਹ ਹੋਵੇਗਾ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਡ ਮੰਤਰੀ ਕਿਰਨ ਰਿਜੀਜੂ ਵੀ ਹਿੱਸਾ ਲੈਣਗੇ।