ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਕੰਬਲ ਵੰਡਣ 'ਤੇ ਭਾਰਤੀ ਜਨਤਾ ਪਾਰੀ ਦੀ ਸੰਸਦ ਮੈਂਬਰ ਰੇਖਾ ਵਰਮਾ ਤੇ ਭਾਜਪਾ ਦੇ ਵਿਧਾਇਕ ਸ਼ਸ਼ਾਂਕ ਤ੍ਰਿਵੇਦੀ ਵਿੱਚ ਕੰਬਲ-ਦਾਤਾ ਅਖਵਾਉਣ 'ਤੇ ਤਿੱਖੀ ਬਹਿਸ ਹੋ ਗਈ। ਇਸ ਬਹਿਸ ਦੌਰਾਨ ਦੋਵੇਂ ਧਿਰਾਂ ਦੇ ਸਮਰਥਰ ਗਰਮ ਹੋ ਗਏ। ਬਹਿਸ ਵਧੀ ਤਾਂ ਸੰਸਦ ਮੈਂਬਰ ਰੇਖਾ ਵਰਮਾ ਨੇ ਆਪਣੇ ਹੀ ਵਿਧਾਇਕਾਂ 'ਤੇ ਜੁੱਤੀ ਤਾਣ ਦਿੱਤੀ।


ਇਸ ਤੋਂ ਬਾਅਦ ਧੱਕਾ ਮੁੱਕੀ ਸ਼ੁਰੂ ਹੋ ਗਈ, ਕਿਸੇ ਨੇ ਟੇਬਲ ਚੁੱਕ ਕੇ ਵਗਾਹ ਮਾਰਿਆ। ਵਿਧਾਇਕ ਤੇ ਸੰਸਦ ਮੈਂਬਰ ਦੇ ਸਮਰਥਕ ਇੱਕ-ਦੂਜੇ 'ਤੇ ਟੁੱਟ ਪਏ ਤੇ ਜ਼ਬਰਦਸ ਮਾਰ ਕੁਟਾਈ ਚੱਲ ਪਈ। ਪੁਲਿਸ ਵਾਲਿਆਂ ਨੇ ਕਾਫੀ ਮੁਸ਼ਕਿਲ ਨਾਲ ਬਚਾਅ ਕੀਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੀ ਕਿਰਕਰੀ ਹੋਣ ਲੱਗੀ ਤਾਂ ਦੋਵੇਂ ਲੀਡਰ ਬਚਾਅ ਦੀ ਮੁਦਰਾ ਵਿੱਚ ਆ ਗਏ।

ਦਰਅਸਲ, ਸੀਤਾਪੁਰ ਦੀ ਮਹੋਲੀ ਤਹਿਸੀਲ ਵਿੱਚ ਗ਼ਰੀਬਾਂ ਨੂੰ ਕੰਬਲ ਵੰਡੇ ਜਾ ਰਹੇ ਸੀ। ਉਦੋਂ ਹੀ ਵਿਧਾਇਕ ਸ਼ਸ਼ਾਂਕ ਤੇ ਸੰਸਦ ਮੈਂਬਰ ਰੇਖਾ ਵਰਮਾ ਦਰਮਿਆ ਕੰਬਲ ਵੰਡਣ ਵਾਲੇ ਦਾਨੀ ਦਾ ਮਾਣ ਹਾਸਲ ਕਰਨ ਬਾਰੇ ਬਹਿਸ ਛਿੜ ਗਈ। ਬਹਿਸ ਇਸ ਹੱਦ ਤਕ ਵਧ ਗਈ ਕਿ ਸੰਸਦ ਮੈਂਬਰ ਨੇ ਜੁੱਤੀ ਕੱਢ ਲਈ।