ਮੁੰਬਈ: ਬਾਲੀਵੁੱਡ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਉਹ ਬੇਬਾਕ ਗੱਲ ਕਰਨ ਲਈ ਪ੍ਰਸਿੱਧ ਹਨ। ਅਜਿਹੇ ‘ਚ ਇਸ ਵਾਰ ਅਸ਼ੋਕ ਪੰਡਿਤ ਨੇ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀਪੀਆਈ ਆਗੂ ਕਨ੍ਹਈਆ ਕੁਮਾਰ ਨੂੰ ਨਿਸ਼ਾਨਾ ਬਣਾਇਆ ਹੈ।

ਦਰਅਸਲ, ਕਨ੍ਹਈਆ ਕੁਮਾਰ ਨੇ ਨਾਂ ਲਏ ਬਿਨਾਂ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ,' 'ਦੇਸ਼ ਨੂੰ ਚਲਾਉਣ ਲਈ ਕਿਸੇ ਦਿਮਾਗ ਦੀ ਜ਼ਰੂਰਤ ਨਹੀਂ।' ਸੀਪੀਆਈ ਨੇਤਾ ਦੇ ਇਸ ਟਵੀਟ ‘ਤੇ ਗੱਸੇ ‘ਚ ਆਏ ਬਾਲੀਵੁੱਡ ਨਿਰਮਾਤਾ ਅਸ਼ੋਕ ਪੰਡਿਤ ਨੇ ਕੁਮਾਰ ਨੂੰ ਨਿਸ਼ਾਨਾ ‘ਤੇ ਲਿਆ।



ਫਿਲਮ ਨਿਰਮਾਤਾ ਨੇ ਟਵੀਟ ਕਰਕੇ ਕਿਹਾ, “ਇਹ ਗੱਲ ਪਿਛਲੀ ਚੋਣ ਵਿੱਚ ਬਿਹਾਰ ਦੇ ਲੋਕਾਂ ਨੇ ਤੁਹਾਨੂੰ ਸਮਝਾਈ! ਕੀ ਤੁਹਾਨੂੰ ਦੁਬਾਰਾ ਜੁੱਤੀਆਂ ਖਾਣ ਦਾ ਦਿਲ ਕਰ ਰਿਹਾ ਹੈ?'

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904