ਵਿਕਾਸ ਦੂਬੇ ਅਤੇ ਪੁਲਿਸ ਵਿਚਾਲੇ ਗੋਲੀਆਂ ਲੱਗੀਆਂ। ਇਸ ਦੌਰਾਨ ਵਿਕਾਸ ਦੂਬੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁੱਛਗਿੱਛ ਦੌਰਾਨ ਕੀਤੇ ਹੈਰਾਨ ਕਰਨ ਵਾਲਾ ਖੁਲਾਸੇ:
ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ। ਇਸ ਦੌਰਾਨ ਉਸਨੇ ਕਈ ਵੱਡੇ ਖੁਲਾਸੇ ਕੀਤੇ। ਵਿਕਾਸ ਦੂਬੇ ਨੇ ਕਿਹਾ ਕਿ ਉਹ ਪੁਲਿਸ ਵਾਲਿਆਂ ਨੂੰ ਮਾਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਨਾ ਚਾਹੁੰਦਾ ਸੀ। ਲਾਸ਼ਾਂ ਨੂੰ ਜਲਾਉਣ ਲਈ ਇੱਕ ਥਾਂ 'ਤੇ ਇਕੱਤਰ ਕੀਤਾ ਗਿਆ ਅਤੇ ਤੇਲ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਦੌਰਾਨ ਵਿਕਾਸ ਨੇ ਪੁਲਿਸ ਮੁਲਾਜ਼ਮਾਂ ਨਾਲ ਸੰਪਰਕ ਕਰਨ ਦੀ ਗੱਲ ਵੀ ਕਹੀ। ਵਿਕਾਸ ਦੂਬੇ ਨੇ ਕਿਹਾ ਕਿ ਸਾਨੂੰ ਜਾਣਕਾਰੀ ਸੀ ਕਿ ਪੁਲਿਸ ਸਵੇਰੇ ਆਵੇਗੀ। ਰਾਤ ਨੂੰ ਹੀ ਪੁਲਿਸ ਛਾਪੇਮਾਰੀ ਲਈ ਆਈ, ਡਰ ਸੀ ਕਿ ਪੁਲਿਸ ਐਨਕਾਉਂਟਰ ਕਰੇਗੀ।
ਵਿਕਾਸ ਦੂਬੇ ਨੇ ਦੱਸਿਆ ਕਿ ਉਸ ਦੀ ਸੀਓ ਦੇਵੇਂਦਰ ਮਿਸ਼ਰਾ ਨਾਲ ਨਹੀਂ ਬਣਦੀ ਸੀ, ਕਈ ਵਾਰ ਦੇਵੇਂਦਰ ਮਿਸ਼ਰਾ ਨੂੰ ਧਮਕੀ ਦਿੱਤੀ ਸੀ। ਵਿਨੈ ਤਿਵਾੜੀ ਨੇ ਕਿਹਾ ਕਿ ਸੀਓ (ਦਵੇਂਦਰ ਮਿਸ਼ਰਾ) ਮੇਰੇ ਵਿਰੁੱਧ ਹੈ। ਸੀਓ ਨੂੰ ਸਾਹਮਣੇ ਵਾਲੇ ਘਰ ਵਿਚ ਮਾਰਿਆ ਗਿਆ ਸੀ। ਮੇਰੇ ਸਾਥੀਆਂ ਨੇ ਸੀਓ ਨੂੰ ਮਾਰ ਦਿੱਤਾ। ਉਸਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਸਾਥੀਆਂ ਨੂੰ ਵੱਖ-ਵੱਖ ਭੱਜਣ ਲਈ ਕਿਹਾ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904