6 ਮਹੀਨਿਆਂ ਦੌਰਾਨ 26 ਕਰੋੜ ਤੋਂ ਵੱਧ ਦਾ ਨੁਕਸਾਨ:
ਆਈਕਿਯੂਅਰ ਦੇ ਨਵੇਂ ਆਨ-ਲਾਈਨ ਟੂਲ ਏਅਰ ਵਿਜ਼ੂਅਲ ਅਤੇ ਗ੍ਰੀਨਪੀਸ ਸਾਊਥ ਈਸਟ ਏਸ਼ੀਆ ਦੇ ਮੁਤਾਬਕ, ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਪ੍ਰਦੂਸ਼ਿਤ ਹਵਾ ਕਾਰਨ ਦਿੱਲੀ ਨੂੰ 26,230 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ। ਜੋ ਇਸ ਦੇ ਸਾਲਾਨਾ ਸਕਲ ਘਰੇਲੂ ਉਤਪਾਦ (ਜੀਡੀਪੀ) ਦੇ 5.8 ਪ੍ਰਤੀਸ਼ਤ ਦੇ ਬਰਾਬਰ ਹੈ।
ਪਿਛਲੇ 6 ਮਹੀਨਿਆਂ ਵਿਚ 24 ਹਜ਼ਾਰ ਲੋਕ ਹਵਾ ਪ੍ਰਦੂਸ਼ਣ ਕਾਰਨ ਆਪਣੀਆਂ ਜਾਨਾਂ ਗੁਆ ਬੈਠੇ:
ਦੁਨੀਆ ਦੇ 28 ਵੱਡੇ ਸ਼ਹਿਰਾਂ ‘ਚ ਜੀਡੀਪੀ ਦੇ ਹਿਸਾਬ ਨਾਲ ਹਵਾ ਪ੍ਰਦੂਸ਼ਣ ਨਾਲ ਹੋਣ ਵਾਲਾ ਇਹ ਸਭ ਤੋਂ ਵੱਡਾ ਨੁਕਸਾਨ ਹੈ। ਗ੍ਰੀਨਪੀਸ ਨੇ ਇੱਕ ਬਿਆਨ ਵਿੱਚ ਕਿਹਾ, “ਸਾਲ 2020 ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ 24,000 ਮੌਤਾਂ ਦਾ ਸਬੰਧਤ ਹਵਾ ਪ੍ਰਦੂਸ਼ਣ ਨਾਲ ਹੈ। ਬਿਆਨ ਮੁਤਾਬਕ, ਮੁੰਬਈ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨ, ਇਸ ਸਮੇਂ ਦੌਰਾਨ 14,000 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ 15,750 ਕਰੋੜ ਦਾ ਨੁਕਸਾਨ ਹੋਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904