ਨੋਇਡਾ: ਆਨਲਾਈਨ ਸ਼ੌਪਿੰਗ ਕੰਪਨੀ ਅੇਮੇਜਾਨ ਦੀ ਹਿੰਦੂ ਦੇਵੀ-ਦੇਵਤਿਆਂ ਦੀ ਇਤਰਾਜ਼ਯੋਗ ਪੋਸਟ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ‘ਚ ਇੱਕ ਵਿਅਕਤੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ‘ਚ ਐਮੇਜਾਨ ‘ਤੇ ਐਫਆਈਆਰ ਦਰਜ ਕਰਵਾਈ ਹੈ। ਈ ਕਾਮਰਸ ਸਾਈਟ ਐਮੇਜਾਨ ‘ਤੇ ਹਿੰਦੂ ਦੇਵੀ-ਦੇਵਤਆਿਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਅਤੇ ਹੋਰ ਸਮਾਨ ਵਿੱਕ ਰਿਹਾ ਸੀ। ਜਿਸ ਦਾ ਭਾਰਤੀਆਂ ਨੇ ਸਖ਼ੱਤ ਵਿਰੋਧ ਕੀਤਾ ਹੈ। ਯੋਗ ਗੁਰੂ ਰਾਮਦੇਵ ਨੇ ਵੀ ਇਸ ‘ਤੇ ਐਮੇਜਾਨ ਦੀ ਆਲੋਚਨਾ ਕੀਤੀ ਸੀ।ਨੋਇਡਾ ਪੁਲਿਸ ਅਧਿਕਾਰੀ ਪੀਯੂਸ਼ ਕੁਮਾਰ ਨੇ ਕਿਹਾ, “ਵਿਕਾਸ ਮਿਸ਼ਰਾ ਨਾਂ ਦੇ ਵਿਅਕਤੀ ਨੇ ਰਿਪੋਰਟ ਦਰਜ ਕਰਵਾਈ ਹੈ”। ਐਫਆਈਆਰ ‘ਚ ਕਿਹਾ ਗਿਆ ਹੈ ਕਿ ਸ਼ੋਪਿੰਗ ਸਾਈਟ ਨੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀ ਇਤਰਾਜ਼ਯੋਗ ਤਸਵੀਰਾਂ ਨੂੰ ਗਲਤ ਥਾਂਵਾਂ ‘ਤੇ ਲਗਾਇਆ ਹੈ। ਇਸ ਕਰਕੇ ਕੰਪਨੀ ਖਿਲਾਫ ਧਾਰਾ 153ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਬਾਰੇ ਐਮੇਜਾਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਸਾਰੇ ਸੇਲਰਾਂ ਨੂੰ ਕੰਪਨੀ ਨੇ ਹੁਕਮਾਂ ਦਾ ਪਾਲਨ ਕਰਨਾ ਚਾਹਿਦਾ ਹੈ। ਜੋ ਅਜਿਹਾ ਨਹੀ ਕਰਦੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੂੰ ਕੰਪਂੀ ਦੇ ਪਲੇਟਫਾਰਮ ਤੋਂ ਹਟਾਇਆ ਵੀ ਜਾ ਸਕਦਾ ਹੈ। ਬੁਲਾਰੇ ਦਾ ਕਹਿਣਾ ਹੈ ਕਿ ਜਿਨ੍ਹਾਂ ਉਤਪਾਦਾਂ ਕਰਕੇ ਸਵਾਲ ਉੱਠਿਆ ਹੈ ਉਨ੍ਹਾਂ ਨੂੰ ਸਟੋਰ ਤੋਂ ਹਟਾਇਆ ਜਾ ਰਿਹਾ ਹੈ।