ਪਾਣੀਪਤ 'ਚ ਫ਼ੈਕਟਰੀ ਨੂੰ ਲੱਗੀ ਅੱਗ, ਛੇ ਮਜ਼ਦੂਰਾਂ ਦੀ ਮੌਤ
ਏਬੀਪੀ ਸਾਂਝਾ | 25 Nov 2016 07:12 PM (IST)
ਪਾਣੀਪਤ : ਇੱਥੋਂ ਦੇ ਕੁਰਾੜ ਪਿੰਡ ਵਿੱਚ ਕੰਬਲ ਫ਼ੈਕਟਰੀ ਨੂੰ ਅੱਗ ਲੱਗਣ ਦੀ ਖ਼ਬਰ ਹੈ। ਫੈਕਟਰੀ ਵਿਚੋਂ ਹੁਣ ਤੱਕ 6 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮੁੱਢਲੀ ਜਾਣਕਾਰੀ ਅਨੁਸਾਰ ਜਿਸ ਵਕਤ ਇਹ ਘਟਨਾ ਹੋਈ ਉਸ ਸਮੇਂ ਫ਼ੈਕਟਰੀ ਅੰਦਰ 30 ਤੋਂ 35 ਮਜ਼ਦੂਰ ਸਨ। ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ ਉੱਤੇ ਕਾਬੂ ਪਾਉਣ ਦੀ ਫਾਇਰ ਬ੍ਰਿਗੇਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।