ਮੁੰਬਈ: ਪਿਛਲੇ ਕੁਝ ਦਿਨਾਂ ਤੋਂ ਮੁੰਬਈ ‘ਚ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਹੋ ਰਹੀਆਂ ਹਨ। ਬੀਤੇ ਦਿਨੀਂ ਹੀ ਇੱਕ ਰਿਹਾਇਸ਼ੀ ਇਮਾਰਤ ‘ਚ ਲੱਗੀ ਅੱਗ ‘ਚ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਲੋਅਰ ਪਰੇਲ ਦੇ ਕਮਲਾ ਮਿਲਸ ਕੰਪਾਉਂਡ ਦੇ ਸਾਹਮਣੇ ਬਣ ਰਹੀ ਇੱਕ ਇਮਾਰਤ ‘ਚ ਅੱਗ ਲੱਗ ਗਈ।
ਅੱਗ ਲੱਗਣ ਦਾ ਅਸਲ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਪਰ ਮੌਕੇ ‘ਤੇ ਫਾਈਰਬ੍ਰਿਗੇਡ ਦੀਆਂ 5 ਗੱਡੀਆਂ ਮੌਜੂਦ ਹਨ। ਅੱਗ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਚਲ ਰਹੇ ਹਨ। ਇਸ ਘਟਨਾ ‘ਚ ਰਾਹਤ ਦੀ ਗੱਲ ਹੈ ਕਿ ਅਜੇ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਹਾਦਸੇ ਦੇ ਸਮੇਂ ਇਮਾਰਤ ‘ਚ ਕੰਮ ਚਲ ਰਿਹਾ ਸੀ। ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਸਾਲ 26 ਦਸੰਬਰ ਨੂੰ ਵੀ ਮੁੰਬਈ ਦੇ ਕਮਲਾ ਮਿਲਸ ਕੰਪਾਉਂਡ ‘ਚ ਦੋ ਪੱਬਾਂ ‘ਦ ਭਿਆਨਕ ਅੱਗ ਲੱਗੀ ਸੀ ਜਿਸ ‘ਚ 14 ਲੋਕਾਂ ਦੀ ਮੌਤ ਅਤੇ 60 ਲੋਕਾਂ ਦੇ ਸੜ ਜਾਣ ਦੀ ਖ਼ਬਰ ਸੀ।
ਜੂਨ ਲਹੀਨੇ ‘ਚ ਆਰਟੀਆਈ ‘ਚ ਮਿਲੀ ਜਾਣਕਾਰੀ ਮੁਤਾਬਕ ਬੀਤੇ 6 ਸਾਲਾ ਚ ਮੁੰਬਈ ‘ਚ ਅੱਗ ਲੱਗਣ ਦੀਆਂ 29,140 ਘਟਨਾਵਾਂ ਦਰਜ ਹੋਈਆਂ ਹਨ। ਜਿਨ੍ਹਾਂ ‘ਚ ਮਰਨ ਵਾਲਿਆਂ ਦੀ ਗਿਣਤੀ 300 ਦੱਸੀ ਗਈ ਹੈ।