ਸ਼ਿਮਲਾ: ਹਿਮਾਚਲ ਪ੍ਰਦੇਸ਼ (Himachal Pradesh) 'ਚ ਠੰਢ ਦੇ ਮੌਸਮ ਦੇ ਨਾਲ ਹੀ ਅੱਗ ਲੱਗਣ ਦੀਆਂ ਘੱਟਨਾਵਾਂ 'ਚ ਵੀ ਵਾਧਾ ਹੋਇਆ ਹੈ।ਸ਼ਨੀਵਾਰ ਨੂੰ ਸਵੇਰੇ ਸਾਢੇ ਦੱਸ ਦੇ ਕਰੀਬ ਸ਼ਿਮਲਾ (Shimla) ਦੇ ਭੀੜਭਾੜ ਵਾਲੇ ਇਲਾਕੇ 'ਚ ਸਥਿਤ ਲੋਅਰ ਬਜ਼ਾਰ (Lower Bazar) ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਬੰਦਨਾ ਐਮਪੋਰਿਅਮ ਨਾਮ ਦੀ ਕਪੱੜੇ ਦੀ ਦੁਕਾਨ ਅੰਦਰ ਲੱਗੀ।ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਅੱਗ ਦੀਆਂ ਲੱਪਟਾਂ ਨਾਲ ਦੁਕਾਨਾਂ ਸੜ ਕੇ ਸੁਆਹ ਹੋ ਗਈ।ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਬਚਾਅ ਰਿਹਾ।
ਅੱਗ ਨੂੰ ਵੱਧਦੇ ਵੇਖ ਦੁਕਾਨਦਾਰਾਂ ਛੱਤ ਤੇ ਚੜ੍ਹ ਕੇ ਪਾਣੀ ਦੀਆਂ ਟੈਂਕੀਆਂ ਭੰਨੀਆਂ ਅਤੇ ਅੱਗ ਨੂੰ ਸ਼ਾਤ ਕੀਤਾ।ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਕਰੀਬਨ ਇੱਕ ਘੰਟੇ ਦੀ ਸਖ਼ਤ ਮਹਿਨਤ ਮਗਰੋਂ ਅੱਗ ਤੇ ਕਾਬੂ ਪਾਇਆ।ਚੰਗੀ ਗੱਲ ਇਹ ਰਹੀ ਕੇ ਅੱਗ ਨਾਲ ਦੀਆਂ ਦੁਕਾਨਾਂ ਤੱਕ ਨਹੀਂ ਫੈਲੀ ਨਹੀਂ ਤਾਂ ਹੋਰ ਭਾਰੀ ਨੁਕਸਾਨ ਹੋ ਸਕਦਾ ਸੀ।
ਦੱਸ ਦੇਈਏ ਕਿ ਸ਼ਿਮਲਾ ਦਾ ਲੋਅਰ ਬਾਜ਼ਾਰ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ। ਇੱਥੇ ਵਧੇਰੇ ਦੁਕਾਨਾਂ ਲੜਕ ਦੀਆਂ ਬਣੀਆਂ ਹੋਈਆਂ ਹਨ।ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ।ਫਾਇਰ ਬ੍ਰਿਗੇਡ ਦੇ ਚੀਫ ਫਾਇਰ ਅਫ਼ਸਰ ਜੇ ਸੀ ਸ਼ਰਮਾ ਨੇ ਦੱਸਿਆ ਕਿ ਅੱਗ ਦੁਕਾਨ ਦੀ ਛੱਤ ਨੂੰ ਲੱਗੀ ਸੀ ਜਿਸ ਤੇ ਕਾਬੂ ਪਾ ਲਿਆ ਗਿਆ ਹੈ।ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਲੱਖਾਂ ਦਾ ਸਮਾਨ ਨੁਕਸਾਨਿਆ ਗਿਆ ਹੈ।ਉਨ੍ਹਾਂ ਕਿਹਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ।