ਨਵੀਂ ਦਿੱਲੀ: ਦਿੱਲੀ-ਐਨਸੀਆਰ ਅਤੇ ਦੇਸ਼ ਦੇ ਬਾਕੀ ਸੂਬਿਆਂ 'ਚ ਵਧਦੇ ਪ੍ਰਦੂਸ਼ਣ ਤੋਂ ਬਾਅਦ ਦਿੱਲੀ ਸਮੇਤ ਦੇਸ ਦੇ ਤਿੰਨ ਸੂਬਿਆਂ ਨੇ ਪਟਾਕਿਆਂ 'ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੈ। ਇਸ ਤੋਂ ਬਾਅਦ ਦੇਸ਼ 'ਚ ਰਾਜਸਥਾਨ ਤੇ ਪੱਛਮੀ ਬੰਗਾਲ ਨੇ ਵੀ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੈ। ਦਿੱਲੀ 'ਚ ਵੀਰਵਾਰ ਹੋਈ ਰੀਵੀਊ ਮੀਟਿੰਗ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਾਕਿਆਂ 'ਤੇ ਪਾਬੰਦੀ ਲਾਈ।
ਦਿੱਲੀ 'ਚ ਇਹ ਬੈਨ ਪਟਾਕੇ ਖਰੀਦਣ-ਵੇਚਣ ਅਤੇ ਚਲਾਉਣ 'ਤੇ ਹੋਵੇਗਾ। ਦੀਵਾਲੀ 'ਤੇ ਕਿਸੇ ਵੀ ਤਰ੍ਹਾਂ ਦੇ ਪਟਾਕੇ ਨਹੀਂ ਚੱਲਣਗੇ। ਦਿੱਲੀ 'ਚ ਹਰ ਤਰ੍ਹਾਂ ਦੇ ਪਟਾਕਿਆ 'ਤੇ ਪਾਬੰਦੀ ਹੈ। ਪਟਾਕਿਆਂ 'ਤੇ ਪਾਬੰਦੀ 7 ਨਵੰਬਰ ਤੋਂ 30 ਨਵੰਬਰ ਤਕ ਲਾਗੂ ਰਹੇਗੀ।
ਕਲਕੱਤਾ ਹਾਈਕੋਰਟ ਨੇ ਬੰਗਾਲ 'ਚ ਲਾਇਆ ਬੈਨ
ਕਲਕੱਤਾ ਹਾਈਕੋਰਟ ਨੇ ਕੋਵਿਡ 19 ਦੇ ਮੱਦੇਨਜ਼ਰ ਕਾਲੀ ਪੂਜਾ, ਛਠ ਪੂਜਾ ਸਮੇਤ ਸਾਰੇ ਤਰ੍ਹਾਂ ਦੇ ਪਾਟਕਿਆਂ ਦੇ ਇਸਤੇਮਾਲ ਅਤੇ ਵਿਕਰੀ 'ਤੇ ਵੀਰਵਾਰ ਪਾਬੰਦੀ ਲਾ ਦਿੱਤੀ। ਇਹ ਪਾਬੰਦੀ ਪੂਰੇ ਸੂਬੇ 'ਚ ਲਾਗੂ ਰਹੇਗੀ।
ਰਾਜਸਥਾਨ ਚ ਬੈਨ ਹਟਾਉਣ ਦੀ ਪਟੀਸ਼ਨ ਤੇ ਸੁਣਵਾਈ ਅੱਜ
ਰਾਜਸਥਾਨ ਸਰਕਾਰ ਨੇ ਤਿੰਨ ਨਵੰਬਰ ਨੂੰ ਆਤਿਸ਼ਬਾਜ਼ੀ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਖਿਲਾਫ ਪਟਾਕਾ ਵਿਕਰੇਤਾ ਤੇ ਨਿਰਮਾਤਾ ਹਾਈਕੋਰਟ 'ਚ ਅਪੀਲ ਕਰ ਚੁੱਕੇ ਹਨ। ਇਸ 'ਤੇ ਅੱਜ ਹਾਈਕੋਰਟ 'ਚ ਅੱਜ ਸੁਣਵਾਈ ਹੋਵੇਗੀ। ਪਟਾਕਾ ਵਿਕਰੇਤਾ ਅਤੇ ਨਿਰਮਾਤਾਵਾਂ ਨੇ ਕਿਹਾ ਕਿ ਪਟਾਕੇ ਬੈਨ ਹੋਣ ਕਰਕੇ ਕਾਰੋਬਾਰ 'ਤੇ ਬੁਰਾ ਅਸਰ ਪਵੇਗਾ।
US Elections: ਨਤੀਜਿਆਂ ਲਈ ਕਰਨਾ ਪਵੇਗਾ ਇੰਤਜ਼ਾਰ, ਨੇਵਾਦਾ 'ਚ 12 ਨਵੰਬਰ ਤਕ ਪੂਰੀ ਹੋ ਸਕੇਗੀ ਵੋਟਾਂ ਦੀ ਗਿਣਤੀ
US Elections: ਟਰੰਪ ਲਈ ਮੁਸ਼ਕਿਲ ਘੜੀ, ਬਹੁਮਤ ਦੇ ਅੰਕੜੇ ਤੋਂ ਅਜੇ ਵੀ ਦੂਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ