ਚੇਨਈ: ਸ੍ਰੀਲੰਕਾ ਨੇਵੀ ਵੱਲੋਂ ਡੇਲਫਟ ਟਾਪੂ ਨੇੜੇ ਪੰਜ ਭਾਰਤੀ ਮਛੇਰੇਆਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਮਛੇਰੇ ਰਾਮੇਸ਼ਵਰ ਨਾਲ ਸਬੰਧਿਤ ਹਨ। ਮਛੇਰੇਆਂ ਦੀ ਇਕ ਕਿਸ਼ਤੀ ਵੀ ਜ਼ਬਤ ਕਰ ਲਈ ਗਈ ਹੈ।

ਰਾਮੇਸ਼ਵਰਮ ਮੱਛੀ ਸੰਗਠਨ ਦੇ ਨੇਤਾ ਐਸ ਅਮੇਰਿਟ ਨੇ ਦੱਸਿਆ ਕਿ ਇਕ ਹੋਰ ਘਟਨਾ 'ਚ 500 ਕਿਸ਼ਤੀਆਂ ਲੈ ਕੇ ਇਥੋਂ ਸਮੁੰਦਰ 'ਚ  ਗਏ 3500 ਤੋਂ ਵੱਧ ਮਛੇਰਿਆਂ ਨੂੰ ਰਾਤ ਖਾਲੀ ਹੱਥ ਸਮੁੰਦਰ ਕੰਢਿਓਂ ਪਰਤਨਾ ਪਿਆ।
ਇਨ੍ਹਾਂ ਮਛੇਰਿਆਂ ਨੂੰ ਸੈਨਾ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਕਥਿਤ ਤੌਰ 'ਤੇ ਸ਼੍ਰੀਲੰਕਾ ਦੇ ਜਲ ਖੇਤਰ 'ਚ  ਮੱਛੀ ਫੜ ਰਹੇ ਸਨ। ਮਛੇਰਿਆਂ ਦੀਆਂ 2 ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ। ਇਸ ਤੋਂ ਪਹਿਲਾਂ ਵੀ ਸ਼੍ਰੀਲੰਕਾ ਦੀ ਜਲ ਸੈਨਾ ਨੇ ਤਾਮਿਲਨਾਡੂ ਦੇ ਪੁਡੂਕੋਟਈ ਜ਼ਿਲ੍ਹੇ ਦੇ 12 ਮਛੇਰੇਆਂ ਨੂੰ ਗ੍ਰਿਫਤਾਰ ਕੀਤਾ ਸੀ। ਹਾਲੀਆ ਗ੍ਰਿਫਤਾਰੀ  ਦੇ ਨਾਲ ਹੀ ਸ਼੍ਰੀਲੰਕਾ ਦੀ ਹਿਰਾਸਤ 'ਚ ਤਾਮਿਲਨਾਡੂ ਦੇ ਮਛੇਰਿਆਂ ਦੀ ਗਿਣਤੀ 70 ਹੋ ਗਈ ਹੈ।