ਨਵੀਂ ਦਿੱਲੀ: ਗਰਮੀਆਂ ਸ਼ੁਰੂ ਹੁੰਦੇ ਹੀ ਫਲੀਪਕਾਰਟ ‘ਤੇ ਕੂਲਿੰਗ ਡੇਅਜ਼ ਸੇਲ ਦੀ ਸ਼ੁਰੂਆਤ ਹੋ ਗਈ ਹੈ। ਇਸ ‘ਚ ਏਸੀ ਤੇ ਫ੍ਰਿਜ ‘ਤੇ 50% ਤਕ ਦਾ ਡਿਸਕਾਉਂਟ ਆਫਰ ਮਿਲ ਰਿਹਾ ਹੈ। ਸੇਲ ਦੀ ਸ਼ੁਰੂਆਤ 28 ਮਾਰਚ ਤੋਂ ਹੋ ਗਈ ਹੈ ਜੋ 30 ਮਾਰਚ ਤਕ ਚੱਲੇਗੀ। ਇਸ ‘ਚ 50% ਡਿਕਸਉਂਟ ਨਾਲ ਹੋਰ ਵੀ ਕਈ ਆਫਰ ਮਿਲ ਰਹੇ ਹਨ।


MarQ ਏਸੀ: ਇਸ ਸਾਲ ਇਸ ਕੰਪਨੀ ਦੇ ਏਸੀ ਨੂੰ ਤੁਸੀਂ 22,900 ਰੁਪਏ ‘ਚ ਖਰੀਦ ਸਕਦੇ ਹੋ ਜਿਸ ਦੀ ਬਾਜ਼ਾਰ ‘ਚ ਕੀਮਤ 45,000 ਰੁਪਏ ਹੈ। ਇਸ ਦੇ ਨਾਲ ਹੀ ਇੱਕ ਸਾਲ ਦੀ ਵਾਰੰਟੀ ਵੀ ਹੈ ਤੇ ਏਸੀ ਤੁਸੀਂ ਈਐਮਆਈ ‘ਤੇ ਵੀ ਖਰੀਦ ਸਕਦੇ ਹੋ। ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ’ਤੇ ਵੀ ਕੁਝ ਹੋਰ ਆਫਰ ਮਿਲ ਰਹੇ ਹਨ।

ਗੋਦਰੇਜ਼ ਰੇਫਰੀਜ਼ਰੇਟਰ ‘ਤੇ ਵੀ ਡਿਸਕਾਉਂਟ ਆਫਰ ਹੈ। ਇਸ ਦੀ ਕੀਮਤ 14,560 ਰੁਪਏ ਹੈ ਜਿਸ ਨੂੰ ਸੇਲ ‘ਚ 12,990 ਰੁਪਏ ‘ਚ ਖਰੀਦੀਆ ਜਾ ਸਦਕਾ ਹੈ। ਇਸ ਫ੍ਰਿਜ ਨੂੰ ਵੀ ਨੋ ਕੋਸਟ ਈਐਮਆਈ ਤੇ ਕਾਰਡਸ ‘ਏ ਹੋਰ ਡਿਸਕਾਉਂਟ ‘ਤੇ ਖਰੀਦੀਆ ਜਾ ਸਕਦਾ ਹੈ।

Flipkart Cooling Days sale ‘ਚ ਸਪਲਿਟ ਏਸੀ ‘ਤੇ ਵੀ ਡਿਸਕਾਉਂਟ ਆਫਰ ਮਿਲ ਰਿਹਾ ਹੈ। ਵੋਲਟਾਸ ਕੰਪਨੀ ਨੇ 1.5 ਟਨ ਏਸੀ ਨੂੰ ਵੀ ਤੁਸੀਂ 32,999 ਰੁਪਏ ‘ਚ ਖਰੀਦ ਸਕਦੇ ਹੋ। ਨੋ ਕੋਸਟ ਈਐਮਆਈ ਅਤੇ 10% ਡਿਸਕਾਉਂਟ ਇਸ ਪ੍ਰੋਡਕਟ ‘ਤੇ ਵੀ ਉਪਲੱਬਧ ਹੈ।