ਨਵੀਂ ਦਿੱਲੀ: ਨਵਾਂ ਸਾਲ ਸ਼ੁਰੂ ਹੋਇਆ ਹੈ ਤੇ ਇਸ ਦੇ ਨਾਲ ਹੀ ਫਲਿੱਪਕਾਰਟ ਦੀ ਨਵੇਂ ਸਾਲ ਦੀ ਸੇਲ ਵੀ ਸ਼ੁਰੂ ਹੋ ਗਈ ਹੈ। ਇਹ ਸੇਲ 3 ਜਨਵਰੀ ਤੱਕ ਚੱਲੇਗੀ ਜਿਸ 'ਚ ਫਲਿੱਪਕਾਰਟ ਸੈਂਕੜੇ ਉਤਪਾਦਾਂ 'ਤੇ ਭਾਰੀ ਛੂਟ ਦੇ ਰਹੀ ਹੈ। 1 ਜਨਵਰੀ ਦੀ ਰਾਤ ਤੋਂ ਇਹ ਸੇਲ 3 ਜਨਵਰੀ ਤੱਕ ਚੱਲੇਗੀ। ਇਸ ਮੌਕੇ ਐਕਸਚੇਂਜ ਆਫਰ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੀ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ ਈਐਮਆਈ ਆਪਸ਼ਨ ਵੀ ਗਾਹਕਾਂ ਨੂੰ ਦਿੱਤਾ ਜਾਵੇਗਾ।

ਜਿਵੇਂ ਹੀ ਤੁਸੀਂ ਫਲਿੱਪਕਾਰਟ ਖੋਲ੍ਹੋਗੇ ਤੁਹਾਨੂੰ ਇੱਕ ਬੈਨਰ ਦਿਖਾਈ ਦੇਵੇਗਾ ਜਿਸ 'ਚ ਤੁਹਾਨੂੰ ਸਾਰੇ ਆਫਰਸ ਬਾਰੇ ਪਤਾ ਲੱਗ ਜਾਵੇਗਾ। ਜਾਣਕਾਰੀ ਮੁਤਾਬਕ ਇਸ ਸੇਲ ਦੌਰਾਨ ਇਲੈਕਟ੍ਰਾਨਿਕ ਚੀਜ਼ਾਂ 'ਤੇ 80 ਪ੍ਰਤੀਸ਼ਤ ਤੱਕ ਦੀ ਛੁਟ ਦਿੱਤੀ ਜਾਵੇਗੀ। ਫਲਿੱਪਕਾਰਟ ਦੇ ਇਸ ਸੈੱਲ 'ਚ ਹੈੱਡਫੋਨ ਅਤੇ ਸਪੀਕਰਾਂ 'ਤੇ 70 ਪ੍ਰਤੀਸ਼ਤ ਤੱਕ ਦੀ ਛੁਟ ਦਿੱਤੀ ਜਾਵੇਗੀ। ਟੀਵੀ ਅਤੇ ਘਰੇਲੂ ਆਈਟਮਸ 'ਤੇ 75% ਤਕ ਦੀ ਛੂਟ ਮਿਲੇਗੀ, ਜਦਕਿ ਫਲਿੱਪਕਾਰਟ ਬ੍ਰਾਂਡ ਵਾਲੇ ਉਤਪਾਦਾਂ 'ਤੇ 80% ਤੱਕ ਦੀ ਛੁਟ ਦਿੱਤੀ ਜਾਵੇਗੀ।

ਦੱਸ ਦਈਏ ਕਿ ਫਲਿੱਪਕਾਰਟ ਭਾਰਤ ਦੀ ਇੱਕ ਮਸ਼ਹੂਰ ਈ-ਕਾਮਰਸ ਕੰਪਨੀ ਹੈ ਜਿਸਦਾ ਮੁਕਾਬਤਾ ਐਮਜ਼ੌਨ ਨਾਲ ਹੈ। ਫਲਿੱਪਕਾਰਟ ਨੇ ਹਾਲ ਹੀ 'ਚ ਵੀਡੀਓ ਸਟ੍ਰੀਮਿੰਗ ਸਰਵਿਸ ਵੀ ਸ਼ੁਰੂ ਕੀਤੀ ਹੈ।