ਹੜ੍ਹ ਦੀ ਮਾਰ ਮਗਰੋਂ ਲੋਕ ਚੂਹੇ ਖਾਣ ਨੂੰ ਮਜਬੂਰ, ਮੁੱਖ ਮੰਤਰੀ ਨੂੰ ਸਵਾਲ, 'ਸ਼ਰਮ ਤਾਂ ਨਹੀਂ ਆਉਂਦੀ?'
ਏਬੀਪੀ ਸਾਂਝਾ | 17 Jul 2019 04:47 PM (IST)
ਬਿਹਾਰ ‘ਚ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ। ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਪਰ ਕਟਿਹਾਰ ਤੋਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਵਾਲੀ ਖ਼ਬਰ ਸਾਹਮਣੇ ਆਈ ਹੈ।
ਕਟਿਹਾਰ: ਬਿਹਾਰ ‘ਚ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ। ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਪਰ ਕਟਿਹਾਰ ਤੋਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਵਾਲੀ ਖ਼ਬਰ ਸਾਹਮਣੇ ਆਈ ਹੈ।ਕਟਿਹਾਰ ਦੇ ਕਦਵਾ ਦੇ ਡਾਂਗੀ ਟੋਲਾ ਪਿੰਡ ‘ਚ ਹੜ੍ਹ ਪੀੜਤ ਲੋਕ ਚੂਹੇ ਖਾਣ ‘ਤੇ ਮਜਬੂਰ ਹਨ। ਘਰ-ਬਾਰ ਹੜ੍ਹ ‘ਚ ਰੁੜ੍ਹ ਜਾਣ ਕਰਕੇ ਇੱਥੋਂ ਦੇ 300 ਪਰਿਵਾਰ ਚੂਹੇ ਖਾਣ ਨੂੰ ਮਜਬੂਰ ਹਨ। ਇਸ ਨੂੰ ਲੈ ਕੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਸੀਐਮ ਨੀਤੀਸ਼ ਕੁਮਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਬਾਰੇ ਉਸ ਨੇ ਟਵੀਟ ‘ਤੇ ਪੋਸ਼ਟ ਸ਼ੇਅਰ ਕੀਤੀ ਹੈ। ਉਧਰ ਇੱਥੇ ਦੇ ਸਥਾਨਕ ਵਿਧਾਇਕ ਸ਼ਕੀਲ ਅਹਿਮਦ ਨੇ ਇਸ ਬਾਰੇ ਪ੍ਰਸਾਸ਼ਨ ਵਿਵਸਥਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇਸ ਨੂੰ ਇਸਾਨੀਅਤ ਲਈ ਸ਼ਰਮਨਾਕ ਘਟਨ ਕਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਪਹਿਲਾਂ ਤਿਆਰੀ ਕਰਨ ‘ਚ ਪ੍ਰਸਾਸ਼ਨ ਪੂਰੀ ਤਰ੍ਹਾਂ ਫੇਲ੍ਹ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਦਵਾ ਨੂੰ ਹੜ੍ਹ ਪੀੜਤ ਖੇਤਰ ਐਲਾਨਿਆ ਜਾਵੇ।