ਅੰਮ੍ਰਿਤਸਰ: ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਵਧੇਰੇ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੇ ਉਪਰਾਲੇ ਲਈ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਨੇ ਦੁਬਈ ਦੇ ਕਨਵੈਨਸ਼ਨ ਹਾਲ ਵਿੱਚ ਕਰਵਾਏ 'ਕੁਨੈਕਟ ਮਿਡਲ ਈਸਟ, ਇੰਡੀਆ, ਅਫਰੀਕਾ 2019' ਪ੍ਰੋਗਰਾਮ ਤੇ 'ਅਰੇਬੀਅਨ ਟਰੈਵਲ ਮਾਰਕੀਟ ਮੇਲਾ 2019' ਵਿੱਚ ਭਾਗ ਲਿਆ। ਇਸ ਵਿੱਚ ਉਨ੍ਹਾਂ ਵੱਲੋਂ ਅੰਮ੍ਰਿਤਸਰ ਏਅਰਪੋਰਟ ਨੂੰ ਦੁਨੀਆਂ ਦੀਆਂ ਚੋਟੀ ਦੀਆਂ ਹਵਾਈ ਕੰਪਨੀਆਂ ਸਾਹਮਣੇ ਪੇਸ਼ ਕੀਤਾ ਗਿਆ ਤੇ ਹਵਾਈ ਅੱਡੇ ਤੋਂ ਵੱਖ-ਵੱਖ ਏਅਰਲਾਈਨਜ਼ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਕਿਉਂਕਿ ਸ੍ਰੀ ਗੁਰੁ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਆ ਰਿਹਾ ਹੈ। ਇਸ ਲਈ ਦੁਨੀਆਂ ਭਰ ਤੋਂ ਵੱਡੀ ਗਿਣਤੀ ਵਿਚ ਯਾਤਰੀਆਂ ਨੇ ਅੰਮ੍ਰਿਤਸਰ ਆਉਣਾ-ਜਾਣਾ ਹੈ।
ਇਸ ਮੇਲੇ ਵਿਚ ਮੱਧ ਏਸ਼ੀਆ, ਅਫਰੀਕਾ ਤੇ ਭਾਰਤ ਦੀਆਂ 40 ਤੋਂ ਵੱਧ ਕੌਮਾਂਤਰੀ ਏਅਰ ਲਾਈਨਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਤੇ ਮੰਚ ਦੇ ਸਕੱਤਰ ਤੇ ਮੁਹਿੰਮ ਦੇ ਕਨਵੀਨਰ (ਇੰਡੀਆ) ਯੋਗੇਸ਼ ਕਾਮਰਾ ਹਾਜ਼ਰ ਸਨ। ਉਨ੍ਹਾਂ ਹਵਾਈ ਕੰਪਨੀਆਂ ਤੇ ਹਵਾਈ ਅੱਡਿਆਂ ਦੇ ਚੋਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਕੋਲ ਅੰਮ੍ਰਿਤਸਰ ਹਵਾਈ ਦਾ ਕੇਸ ਪੇਸ਼ ਕੀਤਾ।
ਇਨ੍ਹਾਂ ਮੀਟਿੰਗਜ਼ ਦਾ ਮਕਸਦ ਅੰਮ੍ਰਿਤਸਰ ਤੋਂ ਲੰਦਨ, ਬਰਮਿੰਘਮ, ਟੋਰਾਂਟੋ, ਵੈਨਕੂਵਰ, ਮਿਲਾਨ, ਫਰੈਂਕਫਰਟ, ਮਸਕਟ, ਆਬੂਧਾਬੀ, ਸ਼ਾਰਜਾਹ, ਕੁਵੈਤ, ਬਹਿਰੇਨ, ਦਮਾਮ ਸਾਉਦੀ ਅਰੇਬੀਆਂ ਆਦਿ ਲਈ ਉਡਾਣਾਂ ਸ਼ੁਰੂ ਕਰਾਉਣਾ ਸੀ। ਦੁਨੀਆਂ ਦੀਆ ਜਿਨ੍ਹਾਂ ਵੱਡੀਆਂ ਏਅਰਲਾਈਨਜ਼ ਦੇ ਚੋਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ, ਉਸ ਵਿੱਚ ਏਅਰ ਇੰਡੀਆ, ਐਮੀਰੇਤਸ, ਫਲਾਈ ਦੁਬਈ, ਏਤੀਹਾਦ, ਏਅਰ ਇੰਡੀਆ ਐਕਸਪ੍ਰੈਸ, ਗਲਫ ਏਅਰ, ਏਅਰ ਅਰੇਬੀਆ, ਸੌਦੀਆ ਗਲਫ ਏਅਰ, ਸਲਾਮ ਏਅਰ, ਫਲਾਈਡੀਲ, ਫਲਾਈਨਾਸ, ਏਅਰ ਆਸਤਾਨਾ, ਏਜੀਪਟ ਏਅਰ ਆਦਿ ਸ਼ਾਮਲ ਸਨ।
ਗੁਮਟਾਲਾ ਅਨੁਸਾਰ ਬਹੁਤੀਆਂ ਗਲਫ ਦੀਆਂ ਏਅਰਲਾਈਨਾਂ ਨੂੰ ਭਾਰਤ ਨਾਲ ਦੁਵੱਲੇ ਹਵਾਈ ਸਮਝੌਤਿਆਂ ਵਿੱਚ ਅੰਮ੍ਰਿਤਸਰ ਲਈ ਉਡਾਣ ਕਰਨ ਦੇ ਅਧਿਕਾਰ ਨਹੀਂ ਹਨ ਤੇ ਜਦ ਤਕ ਅੰਮ੍ਰਿਤਸਰ ਇਨ੍ਹਾਂ ਸਮਝੌਤਿਆਂ ਵਿਚ ਸ਼ਾਮਲ ਨਹੀਂ ਹੁੰਦਾ, ਉਦੋਂ ਤਕ ਉਹ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਨਹੀਂ ਕਰ ਸਕਦੇ। ਬਹੁਤ ਸਾਰੀਆਂ ਏਅਰਲਾਈਨਜ਼ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਪਰ ਭਾਰਤ ਸਰਕਾਰ ਦਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਉਨ੍ਹਾਂ ਨੂੰ ਆਗਿਆ ਨਹੀਂ ਦੇ ਰਿਹਾ। ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਧੇਰੇ ਉਡਾਣਾਂ ਨੂੰ ਲਿਆਉਣ ਵੱਲ ਕੇਂਦਰਤ ਪਹੁੰਚ ਲਈ 2017 ਵਿੱਚ ਫਲਾਈ ਅੰਮ੍ਰਿਤਸਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ।
550ਵੇਂ ਪ੍ਰਕਾਸ਼ ਪੁਰਬ ਸਬੰਧੀ ਦੁਨੀਆ ਭਰ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣਾਂ ਵਾਸਤੇ ਖ਼ਾਸ ਪਹਿਲ
ਏਬੀਪੀ ਸਾਂਝਾ
Updated at:
11 May 2019 10:44 AM (IST)
ਬਹੁਤੀਆਂ ਗਲਫ ਦੀਆਂ ਏਅਰਲਾਈਨਾਂ ਨੂੰ ਭਾਰਤ ਨਾਲ ਦੁਵੱਲੇ ਹਵਾਈ ਸਮਝੌਤਿਆਂ ਵਿੱਚ ਅੰਮ੍ਰਿਤਸਰ ਲਈ ਉਡਾਣ ਕਰਨ ਦੇ ਅਧਿਕਾਰ ਨਹੀਂ ਹਨ ਤੇ ਜਦ ਤਕ ਅੰਮ੍ਰਿਤਸਰ ਇਨ੍ਹਾਂ ਸਮਝੌਤਿਆਂ ਵਿਚ ਸ਼ਾਮਲ ਨਹੀਂ ਹੁੰਦਾ, ਉਦੋਂ ਤਕ ਉਹ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਨਹੀਂ ਕਰ ਸਕਦੇ। ਬਹੁਤ ਸਾਰੀਆਂ ਏਅਰਲਾਈਨਜ਼ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਪਰ ਭਾਰਤ ਸਰਕਾਰ ਦਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਉਨ੍ਹਾਂ ਨੂੰ ਆਗਿਆ ਨਹੀਂ ਦੇ ਰਿਹਾ।
- - - - - - - - - Advertisement - - - - - - - - -