ਚੰਡੀਗੜ੍ਹ: ਹਰਿਆਣਾ ਦੀ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਨੇ ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ 'ਚ ਜੋ ਦੇਸ਼ ਦੀ ਸਭ ਤੋਂ ਵੱਡੀ ਪੋਲਟਰੀ ਬੈਲਟ ਹੈ, ਵਿੱਚ ਲੱਖਾਂ ਪੋਲਟਰੀ ਪੰਛੀਆਂ ਦੀ ਹੋਈ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਸ਼ਨੀਵਾਰ ਨੂੰ ਵਿਸ਼ਾਲ ਫੋਰੈਂਸਿਕ ਜਾਂਚ ਸ਼ੁਰੂ ਕੀਤੀ ਹੈ।


ਮ੍ਰਿਤਕ ਪੰਛੀਆਂ ਦੇ 80 ਤੋਂ ਵੱਧ ਨਮੂਨੇ ਜਿਨ੍ਹਾਂ ਵਿੱਚ ਉਨ੍ਹਾਂ ਦਾ ਖੂਨ, ਉਨ੍ਹਾਂ ਨੂੰ ਦਿੱਤਾ ਭੋਜਨ ਤੇ ਲਾਸ਼ਾਂ ਸਮੇਤ ਹੋਰਨਾਂ ਚੀਜ਼ਾਂ ਨੂੰ ਜਲੰਧਰ ਵਿੱਚ ਖੇਤਰੀ ਬਿਮਾਰੀ ਡਾਇਗਨੋਸਟਿਕ ਪ੍ਰਯੋਗਸ਼ਾਲਾ (RDDL) 'ਚ ਭੇਜਿਆ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਪੋਲਟਰੀ ਪੰਛੀਆਂ ਵਿੱਚ ਵਾਇਰਸ ਦੇ ਵੱਡੀ ਮਾਤਰਾ 'ਚ ਜਰਾਸੀਨ ਤੇ ਜੈਨੇਟਿਕ ਸਟ੍ਰੇਨ ਦੀ ਸੰਭਾਵਨਾ ਕਾਰਨ ਨਮੂਨੇ ਲਏ ਗਏ ਹਨ।

ਪੰਚਕੂਲਾ ਦੇ ਬਰਵਾਲਾ ਬੈਲਟ ਵਿੱਚ ਲਗਪਗ 110 ਪੋਲਟਰੀ ਫਾਰਮ ਹਨ। ਪੋਲਟਰੀ ਪੰਛੀਆਂ ਦੀ ਵਿਆਪਕ ਮੌਤ ਕਰੀਬ ਦੋ ਦਰਜਨ ਪੋਲਟਰੀ ਫਾਰਮਾਂ ਵਿੱਚ ਦੱਸੀ ਗਈ ਹੈ। ਪੰਛੀਆਂ ਵਿਚ ਇਹ ਮੌਤ ਦਾ ਸਿਲਸਿਲਾ 5 ਦਸੰਬਰ, 2020 ਤੋਂ ਸ਼ੁਰੂ ਹੋਇਆ। ਪੋਲਟਰੀ ਪੰਛੀਆਂ ਦੇ ਮੌਤ ਦਾ ਠੋਸ ਕਾਰਨ RDDL, ਜਲੰਧਰ ਦੀ ਰਿਪੋਰਟ ਮਗਰੋਂ ਹੀ ਸਾਹਮਣੇ ਆਏਗਾ। ਲਾਬ 48 ਤੋਂ 72 ਘੰਟੇ ਦਾ ਸਮਾਂ ਲੈਂਦੀ ਹੀ ਰਿਪੋਰਟ ਤਿਆਰ ਕਰਨ ਲਈ।