ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਡਾਕਟਰ ਏਪੀਜੇ ਅਬਦੁਲ ਕਲਾਮ ਦੇ ਵੱਡੇ ਭਰਾ ਮੋਹੰਮਦ ਮੁਤੁ ਮੀਰਾ ਲੈਬੇ ਮਰੈਕਿਅਰ (Mohammed Muthu Meera Lebbai Maraikayar) ਦਾ ਤਾਮਿਲਨਾਡੂ ਦੇ ਰਾਮੇਸ਼ਰਮ 'ਚ ਆਪਣੇ ਘਰ 'ਚ ਦੇਹਾਂਤ ਹੋ ਗਿਆ। ਉਹ 104 ਸਾਲ ਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਮੋਹੰਮਦ ਮੁਤੁ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਅੱਖ 'ਚ ਇਨਫੈਕਸ਼ਨ ਵੀ ਹੋ ਗਈ ਸੀ। ਉਨ੍ਹਾਂ ਅੱਜ ਸ਼ਾਮ ਕਰੀਬ 7 ਵਜੇ ਆਖਰੀ ਸਾਹ ਲਿਆ।


ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦਾ 27 ਜੁਲਾਈ, 2015 ਨੂੰ ਮੇਘਾਲਿਆ ਦੇ ਸ਼ਿਲੌਂਗ 'ਚ ਦੇਹਾਂਤ ਹੋ ਗਿਆ ਸੀ। ਅਬਦੁਲ ਕਲਾਮ ਦੇ ਪਿਤਾ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ। ਉਹ ਮਛਿਆਰਿਆਂ ਨੂੰ ਕਿਸ਼ਤੀਆਂ ਕਿਰਾਏ 'ਤੇ ਦਿੰਦੇ ਸਨ। ਅਬਦੁਲ ਕਲਾਮ ਦਾ ਬਚਪਨ ਗਰੀਬੀ ਤੇ ਸੰਘਰਸ਼ 'ਚ ਗੁਜ਼ਰਿਆ ਸੀ। ਪੰਜ ਭਰਾ ਤੇ ਪੰਜ ਭੈਣਾਂ ਯਾਨੀ ਕਿ 10 ਬੱਚਿਆਂ ਦਾ ਪਰਿਵਾਰ ਚਲਾਉਣ ਲਈ ਉਨ੍ਹਾਂ ਦੇ ਪਿਤਾ ਨੂੰ ਸਖਤ ਮਿਹਨਤ ਕਰਨੀ ਪੈਂਦੀ ਸੀ।