ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਜੰਮੂ ਤੇ ਕਸ਼ਮੀਰ ਦੇ ਦੌਰੇ ਦੌਰਾਨ ਸ਼੍ਰੀਨਗਰ-ਲੇਹ ਕੌਮੀ ਹਾਈਵੇ 'ਤੇ ਜੋਜ਼ਿਲਾ ਸੁਰੰਗ ਦਾ ਨੀਂਹ ਪੱਥਰ ਰੱਖਣਗੇ।


 

ਮੋਦੀ ਸ਼੍ਰੀਨਗਰ ਅਤੇ ਜੰਮੂ ਵਿੱਚ ਦੋ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼੍ਰੀਨਗਰ ਰਿੰਗ ਰੋਡ ਅਤੇ ਜੰਮੂ ਰਿੰਗ ਰੋਡ ਦਾ ਵੀ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਨਿਤਿਨ ਗਡਕਰੀ ਵੀ ਪ੍ਰਧਾਨ ਮੰਤਰੀ ਦੇ ਨਾਲ ਹੋਣਗੇ।

14 ਕਿਲੋਮੀਟਰ ਲੰਮੀ ਜੋਜ਼ਿਲਾ ਸੁਰੰਗ ਭਾਰਤ ਦੀ ਸਭ ਤੋਂ ਲੰਮੀ ਸੁਰੰਗ ਹੋਵਗੀ। ਤਿਆਰ ਹੋਣ ਤੋਂ ਬਾਅਦ ਇਹ ਏਸ਼ੀਆ ਦੀ ਵੀ ਸਭ ਤੋਂ ਲੰਮੀ ਸੁਰੰਗ ਹੋ ਜਾਵੇਗੀ। ਇਸ 'ਤੇ ਕਰੀਬ 6800 ਕਰੋੜ ਰੁਪਏ ਦਾ ਖਰਚ ਆਵੇਗਾ।

ਇਸ ਸੁਰੰਗ ਦੇ ਬਣਨ ਨਾਲ ਸ਼੍ਰੀਨਗਰ, ਕਾਰਗਿਲ ਅਤੇ ਲੇਹ ਵਿਚਾਲੇ ਖ਼ਰਾਬ ਮੌਸਮਾਂ ਦੌਰਾਨ ਸੰਪਰਕ ਨਹੀਂ ਟੁੱਟੇਗਾ। ਇਸ ਨਾਲ ਜੋਜ਼ਿਲਾ ਪਾਸ ਨੂੰ ਪਾਰ ਕਰਨ ਲਈ ਲੱਗਣ ਵਾਲਾ ਸਮਾਂ 3.5 ਘੰਟੇ ਤੋਂ ਘੱਟ ਕੇ ਸਿਰਫ 15 ਮਿੰਟ ਰਹਿ ਜਾਵੇਗਾ।