Four aides of Lashkar terrorists arrested in Baramulla and Shopian ammunition including AK47 rifle recovered


ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਅਤੇ ਸ਼ੋਪੀਆਂ ਜ਼ਿਲਿਆਂ ਤੋਂ ਲਸ਼ਕਰ--ਤੋਇਬਾ ਦੇ ਚਾਰ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਅੱਤਵਾਦੀਆਂ ਦੇ ਦੋ ਸਹਿਯੋਗੀਆਂ ਨੂੰ ਬਾਰਾਮੂਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਚੋਂ ਅਸਲੇ ਸਮੇਤ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।


ਬੁਲਾਰੇ ਨੇ ਕਿਹਾ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਪੱਕੀ ਸੂਚਨਾ ਮਿਲੀ ਸੀ ਕਿ ਖਾਚਦਾਰੀ ਜ਼ੇਹਨਪੋਰਾ ਦਾ ਅਣਪਛਾਤਾ ਅੱਤਵਾਦੀ ਸਮੂਹ ਬਾਰਾਮੂਲਾ ਦੇ ਕੋਰ ਖੇਤਰ ਵਿੱਚ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਵਿਰੁੱਧ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਗੈਰ ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵਰਤੋਂ ਕਰ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਸੁਰੱਖਿਆ ਬਲਾਂ ਨੇ ਜ਼ੇਹਨਪੋਰਾ-ਖਦਨਿਆਰ ਲਿੰਕ ਸੜਕ ਸਮੇਤ ਕਈ ਥਾਵਾਂ 'ਤੇ ਨਾਕਾਬੰਦੀ ਕੀਤੀ। ਬੁਲਾਰੇ ਮੁਤਾਬਕ ਜਾਂਚ ਦੌਰਾਨ ਜ਼ੇਹਨਪੋਰਾ ਵਾਲੇ ਪਾਸੇ ਤੋਂ ਇੱਕ ਸਕੂਟੀ 'ਤੇ ਦੋ ਵਿਅਕਤੀ ਆਏ, ਜੋ ਸ਼ੱਕੀ ਜਾਪਦੇ ਸੀ। ਬੁਲਾਰੇ ਨੇ ਦੱਸਿਆ ਕਿ ਨਾਕਾਬੰਦੀ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਚੌਕਸ ਪੁਲਿਸ ਟੀਮ ਨੇ ਦੋਵਾਂ ਨੂੰ ਫੜ ਲਿਆ। ਅਤੇ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਏਕੇ 47 ਰਾਈਫਲਾਂ ਦੇ 40 ਰੌਂਦ ਬਰਾਮਦ ਹੋਏ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪਛਾਣ ਇਮਤਿਆਜ਼ ਅਹਿਮਦ ਅਤੇ ਮੁਨੀਰ ਅਹਿਮਦ ਵਜੋਂ ਹੋਈ ਹੈ ਅਤੇ ਉਹ ਖਾਚਦਾਰੀ ਜ਼ੇਹਨਪੋਰਾ ਦੇ ਰਹਿਣ ਵਾਲੇ ਹਨ। ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਦੋਵਾਂ ਨੇ ਕਬੂਲ ਕੀਤਾ ਹੈ ਕਿ ਉਹ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ--ਤੋਇਬਾ ਲਈ ਕੰਮ ਕਰਦੇ ਹਨ ਅਤੇ ਅੱਤਵਾਦੀਆਂ ਤੱਕ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਪਹੁੰਚਾਉਂਦੇ ਹਨ, ਜਿਨ੍ਹਾਂ ਦੀ ਵਰਤੋਂ ਪੁਲਿਸ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਕਰਨ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।


ਇਸ ਦੌਰਾਨ ਪੁਲਿਸ ਨੇ ਸ਼ੋਪੀਆਂ ਤੋਂ ਲਸ਼ਕਰ--ਤੋਇਬਾ ਦੇ ਦੋ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇੱਕ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਅੱਤਵਾਦੀਆਂ ਦੇ ਦੋ ਸਾਥੀਆਂ ਆਕਿਬ ਮੁਸ਼ਤਾਕ ਲੋਨ ਅਤੇ ਆਮਿਰ ਅਮੀਨ ਸੋਫੀ ਦੀ ਸ਼ਮੂਲੀਅਤ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਦੋਵੇਂ ਲਸ਼ਕਰ ਨਾਲ ਜੁੜੇ ਹੋਏ ਹਨ ਅਤੇ ਸ਼ਾਦਚੇਕ ਇਲਾਕੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਅਪਰਾਧਕ ਸਮੱਗਰੀ, ਹਥਿਆਰ, ਵਿਸਫੋਟਕ, .ਕੇ.-47 ਰਾਈਫਲਾਂ, .ਕੇ.-47 ਮੈਗਜ਼ੀਨ ਅਤੇ ਏ.ਕੇ.-47 ਗੋਲੀਆਂ ਦੇ 24 ਰਾਊਂਡ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।



ਇਹ ਵੀ ਪੜ੍ਹੋ: ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਕੁੜੀਆਂ ਦੀਆਂ ਇਨ੍ਹਾਂ ਗੱਲਾਂ ਨੂੰ ਨੋਟਿਸ ਕਰਦੇ ਮੁੰਡੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904