ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਜੁਬੱਲ ‘ਚ ਸਵੇਰੇ ਭਿਆਨਕ ਸੜਕ ਹਾਦਸਾ ਹੋ ਗਿਆ। ਇੱਥੇ ਇੱਕ ਗੱਡੀ ਨੰਬਰ HP16A-0513 ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ‘ਚ ਕੁੱਲ ਪੰਜ ਲੋਕ ਸਵਾਰ ਸੀ ਜਿਸ ਵਿੱਚੋਂ ਚਾਰ ਦੀ ਮੌਕੇ ‘ਤੇ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ‘ਚ ਇੱਕ ਮਹਿਲਾ ਤੇ ਆਦਮੀ ਸ਼ਾਮਲ ਹਨ। ਸਾਰੇ ਸਿਰਮੌਰ ਦੇ ਰਹਿਣ ਵਾਲੇ ਸੀ। ਇਹ ਹਾਦਸਾ ਸਵੇਰੇ ਕਰੀਬ 7:30 ਵਜੇ ਠਿਓਗ ਹਾਟਕੋਟੀ ਸੜਕ ‘ਤੇ ਹੋਇਆ। ਇਹ ਸਭ ਜੱਗੂ ਅਜੂਬਾ ਤੋਂ ਸ਼ਿਮਲਾ ਵੱਲ ਜਾ ਰਹੇ ਸੀ।



ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਾਦਸੇ ‘ਚ ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ।