ਸੋਨੀਪਤ:ਅੱਜ ਸਵੇਰੇ ਸੋਨੀਪਤ ਦੇ ਮਹਿਲਾਨਾ ਤੇ ਬੜਵਾਸਨੀ ਪਿੰਡ ਦੇ ਵਿਚਕਾਰ ਇਕ ਸੜਕ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜੱਦ ਇੱਕ ਤੇਜ਼ ਰਫ਼ਤਾਰ ਕਾਰ ਮੁਨੱਕ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ ਬੈਠੇ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਸੋਨੀਪਤ ਸਦਰ ਪੁਲਿਸ ਨੇ ਕਾਰ ਸਮੇਤ ਚਾਰੋਂ ਲਾਸ਼ਾਂ ਨੂੰ ਵੀ ਬਾਹਰ ਕੱਢ ਲਿਆ ਹੈ। ਮ੍ਰਿਤਕਾਂ ਵਿੱਚ ਦੋ ਪੁਰਸ਼ ਅਤੇ ਦੋ ਮਹਿਲਾਵਾਂ ਹਨ। ਪੁਲਿਸ ਦੇ ਮੁਤਾਬਿਕ ਮ੍ਰਿਤਕ ਇੱਕੋ ਪਰਿਵਾਰ ਨਾਲ ਸੰਬੰਧਿਤ ਹੋ ਸੱਕਦੇ ਹਨ।

ਸਦਰ ਪੁਲਿਸ ਇੰਡੀਗੋ ਕਾਰ ਨੰਬਰ HR 10 AC 1213 ਦੀ ਮੱਦਦ ਨਾਲ ਮ੍ਰਿਤਕਾਂ ਦੀ ਸ਼ਨਾਖਤ ਕਰਨ ਵਿੱਚ ਲੱਗੀ ਹੈ। ਪੁਲਿਸ ਨੇ ਮਿਤ੍ਰਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹਾਦਸੇ ਦੇ ਪਿੱਛੇ ਕਾਰਨਾਂ ਦਾ ਵੀ ਪਤਾ ਲੱਗਾ ਰਹੀ ਹੈ।