ਬਾਰਾਬੰਕੀ: ਯੂਪੀ ਦੇ ਬਾਰਾਬੰਕੀ ਤੋਂ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੀ ਵਧ ਸਕਦੀ ਹੈ। ਕਿਉਂਕਿ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।



ਲਖਨਊ ਦੇ ਨਾਲ ਲੱਗਦੇ ਬਾਰਾਬੰਕੀ ਦੇ ਰਾਮਨਗਰ ਇਲਾਕੇ ‘ਚ ਰਾਨੀਗੰਜ ਕਸਬੇ ਤੋਂ ਤਿੰਨ ਭਰਾ ਅਤੇ ਉਨ੍ਹਾਂ ਦੇ ਪਿਓ ਦੀ ਇਹੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਚਾਰਾਂ ਦੀ ਤਬੀਅੱਤ ਖ਼ਰਾਬ ਹੋਈ। ਜਿਨ੍ਹਾਂ ਚੋਂ ਭਰਾ ਇੱਕ ਭਰਾ ਦੀ ਮੌਤ ਘਰ ਹੀ ਹੋ ਗਈ ਜਦਕਿ ਬਾਕਿ ਦੋ ਭਰਾਵਾਂ ਦੀ ਮੌਤ ਸਿਹਤ ਕੇਂਦਰ ‘ਚ ਹੋਈ।



ਇਨ੍ਹਾਂ ਦੇ ਪਿਤਾ ਨੂੰ ਲਖਨਊ ਦੇ ਟ੍ਰਾਮਾ ਸੈਂਟਰ ‘ਚ ਭਰਤੀ ਕਰਨ ਲਈ ਰੂਫਰ ਕੀਤਾ ਗਿਆ ਪਰ ਉਸ ਨੇ ਵੀ ਰਸਤੇ ‘ਚ ਹੀ ਦਮ ਤੋੜ ਦਿੱਤਾ। ਇਨ੍ਹਾਂ ਸਭ ਨੇ ਸਰਕਾਰੀ ਠੇਕੇ ਤੋਂ ਸ਼ਰਾਬ ਖ਼ਰੀਦੀ ਸੀ। ਇਨ੍ਹਾਂ ਤੋਂ ਇਲਾਵਾ ਅਜੇ ਵੀ ਅੱਧਾ ਦਰਜਨ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭਰਿ ਦੱਸੀ ਜਾ ਰਹੀ ਹੈ।



ਬਾਰਾਬੰਕੀ ਪੁਲਿਸ ਅਧਿਕਾਰੀ ਅਜੇ ਸਾਹਨੀ ੳਤੇ ਡੀਐਮ ਉਦੇ ਭਾਨੂ ਤ੍ਰਿਪਾਠੀ ਨੇ ਹੁਣ ਤਕ 5 ਲੋਕਾਂ ਦੀ ਮੌਤ ਦੀ ਪੁਸਟੀ ਕੀਤੀ ਹੈ। ਐਸਓ ਰਾਮਨਗਰ ਰਾਜੇਸ਼ ਕੁਮਾਰ ਸਿੰਘ ਅਤੇ ਸਰਕਿਲ ਅਪਸਰ ਨੂੰ ਸਸਪੈਂਡ ਕੀਤਾ ਗਿਆ ਹੈ। ਆਬਕਾਰੀ ਵਿਭਾਗ ‘ਤੇ ਕਾਰਵਾਈ ਲਈ ਡੀਐਮ ਐਸਪੀ ਨੇ ਸਾਸ਼ਨ ਨੂੰ ਰਿਪੋਰਟ ਭੇਜੀ ਹੈ।