ਨਵੀਂ ਦਿੱਲੀ: ਨੋਇਡਾ ਦੀ ਰਹਿਣ ਵਾਲੀ ਨੇਹਾ ਚੰਦਰਾ ਨੂੰ ਉਸ ਦੀ ਜ਼ਿੰਦਗੀ ਦਾ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਨਵੇਂ ਸਾਲ ਦੀ ਛੁੱਟੀ ਵਾਲੇ ਦਿਨ ਉਹ ਪੈਰਿਸ ਜਾ ਰਹੀ ਸੀ। ਉਸ ਦਾ ਪਰਸ ਮੈਟਰੋ ਵਿੱਚ ਚੋਰੀ ਹੋ ਗਿਆ ਤੇ 15-20 ਮਿੰਟਾਂ ਵਿੱਚ ਹੈਕਰਾਂ ਨੇ ਉਸ ਦੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਵਿਚੋਂ ਬਿਨਾਂ ਕਿਸੇ ਓਟੀਪੀ ਜਾਂ ਪਿੰਨ ਦੇ ਡੇਢ ਲੱਖ ਰੁਪਏ ਚੋਰੀ ਕਰ ਲਏ।
ਉਸ ਦੇ ਐਚਡੀਐਫਸੀ ਦੇ ਡੈਬਿਟ ਕਾਰਡ 'ਚੋਂ 52,499.99 ਰੁਪਏ ਤੇ ਫਿਰ 44,544.24 ਰੁਪਏ ਚੋਰੀ ਹੋਏ। ਉਸ ਦੇ ਐਚਡੀਐਫਸੀ ਕ੍ਰੈਡਿਟ ਕਾਰਡ ਤੋਂ 52,499.99 ਰੁਪਏ ਦੀ ਧੋਖਾਧੜੀ ਨਵੇਂ ਸਾਲ ਦੀ ਸ਼ਾਮ ਨੂੰ ਹੋਈ।
ਨੇਹਾ, ਜੋ ਇੱਕ ਪੀਆਰ ਕੰਪਨੀ ਨਾਲ ਕੰਮ ਕਰਦੀ ਹੈ, ਨੇ ਤੁਰੰਤ ਐਚਡੀਐਫਸੀ ਗਾਹਕ ਸੇਵਾ ਕੇਂਦਰ ਨੂੰ ਸੂਚਿਤ ਕੀਤਾ, ਦੋਵੇਂ ਕਾਰਡ ਬਲੌਕ ਕਰ ਦਿੱਤੇ, ਬਾਕੀ ਬਚੀ ਰਾਸ਼ੀ ਨੂੰ ਪ੍ਰਭਾਵਤ ਬਚਤ ਖਾਤੇ ਵਿਚੋਂ ਇੱਕ ਹੋਰ ਸੰਯੁਕਤ ਐਚਡੀਐਫਸੀ ਖਾਤੇ ਵਿੱਚ ਤਬਦੀਲ ਕਰ ਦਿੱਤਾ, ਅਤੇ ਪੈਰਿਸ ਵਿੱਚ ਐਫਆਈਆਰ ਦਰਜ ਕਰਵਾਈ।
ਐਚਡੀਐਫਸੀ ਬੈਂਕ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਐਚਡੀਐਫਸੀ ਬੈਂਕ ਦੇ ਇਕ ਬੁਲਾਰੇ ਨੇ ਕਿਹਾ, "ਗ੍ਰਾਹਕ ਦਾ ਪੈਸਾ ਸੁਰੱਖਿਅਤ ਹੈ, ਅਸੀਂ ਜਾਂਚ ਪੂਰੀ ਹੋਣ 'ਤੇ ਗਾਹਕ ਨੂੰ ਸੂਚਿਤ ਕਰਾਂਗੇ।"
ਕਿਸੇ ਵੀ ਹੈਕਰ ਨੂੰ ਐਸੀ ਧੋਖਾਧੜੀ ਲਈ ਸਿਰਫ ਕਾਰਡ ਨੰਬਰ ਅਤੇ ਸੀਵੀਵੀ ਦੀ ਜ਼ਰੂਰਤ ਹੁੰਦੀ ਹੈ। ਏਟੀਐਮ ਟ੍ਰਾਂਜੈਕਸ਼ਨਾਂ ਲਈ ਹੈਕਰ ਦੁਆਰਾ ਉਪਭੋਗਤਾ ਦੇ ਪਿੰਨ ਤਕ ਪਹੁੰਚ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ।
ਸਾਵਧਾਨ! ਬਿਨ੍ਹਾਂ ਓਟੀਪੀ ਤੇ ਪਿੰਨ ਹੈਕਰਾਂ ਨੇ ਉਡਾਏ ਬੈਂਕ ਖਾਤੇ 'ਚੋਂ ਡੇਢ ਲੱਖ ਰੁਪਏ
ਏਬੀਪੀ ਸਾਂਝਾ
Updated at:
22 Jan 2020 04:46 PM (IST)
ਨੋਇਡਾ ਦੀ ਰਹਿਣ ਵਾਲੀ ਨੇਹਾ ਚੰਦਰਾ ਨੂੰ ਉਸ ਦੀ ਜ਼ਿੰਦਗੀ ਦਾ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਨਵੇਂ ਸਾਲ ਦੀ ਛੁੱਟੀ ਵਾਲੇ ਦਿਨ ਉਹ ਪੈਰਿਸ ਜਾ ਰਹੀ ਸੀ। ਉਸ ਦਾ ਪਰਸ ਮੈਟਰੋ ਵਿੱਚ ਚੋਰੀ ਹੋ ਗਿਆ ਤੇ 15-20 ਮਿੰਟਾਂ ਵਿੱਚ ਹੈਕਰਾਂ ਨੇ ਉਸ ਦੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਵਿਚੋਂ ਬਿਨਾਂ ਕਿਸੇ ਓਟੀਪੀ ਜਾਂ ਪਿੰਨ ਦੇ ਡੇਢ ਲੱਖ ਰੁਪਏ ਚੋਰੀ ਕਰ ਲਏ।
- - - - - - - - - Advertisement - - - - - - - - -