ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਦਿੱਲੀ ਚੋਣਾਂ ਲਈ ਫਾਰਮ ਭਰੇ। ਕੇਜਰੀਵਾਲ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਉਹ ਹੁਣ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ 5 ਸਾਲਾਂ ਵਿੱਚ ਉਸ ਦੀ ਦੌਲਤ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਚੱਲ ਤੇ ਅਚੱਲ ਸੰਪਤੀ 1 ਕਰੋੜ 86 ਲੱਖ ਰੁਪਏ ਹੋ ਗਈ ਜੋ 2015 ਵਿੱਚ 94 ਲੱਖ ਸੀ।


ਕੇਜਰੀਵਾਲ ਦੀ ਸੰਪਤੀ            2015                     2020
ਸਲਾਮਾ ਆਮਦਨ             2,07,330                    2,81,375
ਚੱਲ ਸੰਪਤੀ                    2,26,005                     9,95,741
ਅਚਲ ਸੰਪਤੀ               92,00,000                1,77,00,000
ਵਾਹਨ                              ਨਹੀਂ                           ਨਹੀਂ
ਮੁਕੱਦਮੇ                               7                             13

ਕੇਜਰੀਵਾਲ ਨੇ ਹਲਫੀਆ ਬਿਆਨ ਵਿੱਚ ਆਪਣੀ 2 ਲੱਖ 81 ਹਜ਼ਾਰ ਰੁਪਏ ਦੀ ਸਾਲਾਨਾ ਆਮਦਨ ਦੱਸੀ ਹੈ। ਉਨ੍ਹਾਂ ਦੀ ਚੱਲ ਜਾਇਦਾਦ 9 ਲੱਖ 95 ਹਜ਼ਾਰ ਰੁਪਏ ਹੈ। ਇਸ ਵਿੱਚੋਂ 12 ਹਜ਼ਾਰ ਰੁਪਏ ਦੀ ਰਕਮ ਨੂੰ ਛੱਡ ਕੇ ਬਾਕੀ ਰਕਮ 5 ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੈ। ਜਦੋਂਕਿ ਪਤਨੀ ਸੁਨੀਤਾ ਦੀ ਪੈਨਸ਼ਨ ਤੋਂ ਸਾਲਾਨਾ ਆਮਦਨ 9 ਲੱਖ 94 ਹਜ਼ਾਰ ਰੁਪਏ ਹੈ। ਕੇਜਰੀਵਾਲ ਕੋਲ ਆਪਣੀ ਕਾਰ ਨਹੀਂ। ਜਦਕਿ ਪਤਨੀ ਕੋਲ ਮਾਰੂਤੀ ਬਾਲੇਨੋ ਕਾਰ ਤੇ 380 ਗ੍ਰਾਮ ਸੋਨਾ ਹੈ। ਉਨ੍ਹਾਂ ਦਾ ਗਾਜ਼ੀਆਬਾਦ ਵਿੱਚ 1.4 ਕਰੋੜ ਦਾ ਇੱਕ ਪਲਾਟ ਹੈ।

ਦੌਲਤ ਦੇ ਨਾਲ-ਨਾਲ ਕੇਜਰੀਵਾਲ ਖਿਲਾਫ ਮੁਕੱਦਮੇ ਵੀ 7 ਤੋਂ ਵਧ ਕੇ 13 ਹੋ ਗਏ ਹਨ।