ਲਖਨਊ : ਚੋਣਾਂ ਨੂੰ ਦੇਖਦੇ ਹੋਏ ਰਾਜਨੀਤਿਕ ਪਾਰਟੀਆਂ ਨੇ ਹੁਣ ਮੋਬਾਈਲ ਫ਼ੋਨ ਰਾਹੀਂ ਵੋਟਰਾਂ ਨੂੰ ਲਭਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਕੀਤੀ ਹੈ ਯੂ ਪੀ ਵਿੱਚ ਸਮਾਜਵਾਦੀ ਪਾਰਟੀ ਨੇ। ਮੋਬਾਈਲ ਦਾ ਨਾਮ ਵੀ ਪਾਰਟੀ ਨੇ 'ਸਮਾਜਵਾਦੀ ਸਮਰਾਟ ਫ਼ੋਨ ਯੋਜਨਾ' ਰੱਖਿਆ ਹੈ। ਫ਼ੋਨ ਲਈ ਅਪਲਾਈ ਕਰਨ ਦੇ ਸਮਾਜਵਾਦੀ ਪਾਰਟੀ ਵੱਲੋਂ ਪੋਰਟਲ www.samajwadisp.in ਵੀ ਲਾਂਚ ਕਰ ਦਿੱਤਾ ਗਿਆ ਹੈ।
ਲਖਨਊ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਯੂ ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਸਮਾਜਵਾਦੀ ਫ਼ੋਨ ਲੈਣ ਲਈ ਪਾਰਟੀ ਨੇ ਕੁੱਝ ਨਿਯਮ ਵੀ ਬਣਾਏ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਵਿਅਕਤੀ ਯੂ ਪੀ ਦਾ ਰਹਿਣ ਵਾਲਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਦੀ ਸਾਲਾਨਾ ਆਮਦਨ 2 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ।


ਆਨ ਲਾਈਨ ਅਪਲਾਈ ਕਰਨ ਸਮੇਂ ਹਾਈ ਸਕੂਲ ਦੀ ਮਾਰਕ ਸ਼ੀਟ ਸਕੈਨ ਕਰ ਕੇ ਭੇਜਣੀ ਹੋਵੇਗੀ। ਯੋਜਨਾ ਦਾ ਲਾਭ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਉੱਤੇ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਵੀ ਵੰਡ ਚੁੱਕੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਲੈਪਟਾਪ ਨਾਲ ਵਿਦਿਆਰਥੀਆਂ ਬਹੁਤ ਜ਼ਿਆਦਾ ਫ਼ਾਇਦਾ ਹੋਇਆ ਹੈ।