ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਫਰਾਂਸ ਵਿੱਚ ਇੱਕ ਅਧਿਆਪਕ ਨੇ ਕਲਾਸ ਦੇ ਅੰਦਰ ਪੈਗੰਬਰ ਮੁਹੰਮਦ ਸਾਹਬ ਦਾ ਇੱਕ ਕਾਰਟੂਨ ਦਿਖਾਇਆ ਸੀ। ਜਿਸ ਤੋਂ ਬਾਅਦ ਇਕ ਵਿਦਿਆਰਥੀ ਨੇ ਉਸ ਅਧਿਆਪਕ ਦਾ ਸਿਰ ਕਲਮ ਕਰ ਹੱਤਿਆ ਕਰ ਦਿੱਤੀ ਸੀ। ਹਾਲਾਂਕਿ, ਉਸ ਤੋਂ ਬਾਅਦ ਮੁਕਾਬਲੇ ਵਿੱਚ ਪੁਲਿਸ ਵਲੋਂ ਉਸ ਵਿਦਿਆਰਥੀ ਨੂੰ ਵੀ ਗੋਲੀ ਮਾਰ ਢੇਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਨੂੰ ਇਸਲਾਮਿਕ ਅੱਤਵਾਦ ਕਰਾਰ ਦਿੱਤਾ ਸੀ ਅਤੇ ਇਸਲਾਮ ਦੇ ਖਿਲਾਫ ਵਿਵਾਦਪੂਰਨ ਬਿਆਨਬਾਜ਼ੀ ਕੀਤੀ ਸੀ। ਮੈਕਰੋਨ ਨੇ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਜਾਰੀ ਰੱਖਣ ਦੇ ਲਈ ਵੀ ਕਿਹਾ।
ਭਿੰਡੀ ਬਾਜ਼ਾਰ ਖੇਤਰ ਵਿੱਚ ਪੈਦਲ ਚੱਲਣ ਵਾਲੇ ਅਤੇ ਸੜਕ ਤੇ ਰਾਸ਼ਟਰਪਤੀ ਮੈਕਰੋਨ ਦੇ ਸੈਂਕੜੇ ਪੋਸਟਰ ਦਿਖਾਈ ਦਿੱਤੇ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿਚ ਵਾਹਨ ਪੋਸਟਰਾਂ ਦੇ ਉਤੋਂ ਦੀ ਚਲਦੇ ਵੇਖੇ ਜਾ ਸਕਦੇ ਹਨ। ਮੁੰਬਈ ਪੁਲਿਸ ਦੇ ਬੁਲਾਰੇ ਐਸ ਚੈਤਨਿਆ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਈਧੋਨੀ ਪੁਲਿਸ ਨੇ ਉਨ੍ਹਾਂ ਦੇ ਬਾਰੇ ਜਾਣਕਾਰੀ ਮਿਲਣ 'ਤੇ ਤੁਰੰਤ ਬਾਅਦ ਪੋਸਟਰਾਂ ਨੂੰ ਹਟਾ ਦਿੱਤਾ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਅਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।