ਪਟਨਾ: ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ ਦਾ ਮੋਹ ਇੱਕ ਵਾਰ ਫਿਰ ਬੀਜੇਪੀ ਦੀ ਸਾਂਸਦ ਹੇਮਾ ਮਾਲਿਨੀ ਲਈ ਜਾਗ ਗਿਆ। ਇੱਕ ਪ੍ਰੋਗਰਾਮ ਦੇ ਸਿਲਸਿਲੇ ਵਿੱਚ ਪਟਨਾ ਆਈ ਹੇਮਾ ਮਾਲਿਨੀ ਨੂੰ ਨਾ ਸਿਰਫ ਲਾਲੂ ਯਾਦਵ ਮਿਲਣ ਗਏ, ਸਗੋਂ ਉਨ੍ਹਾਂ ਦੀ ਖੁੱਲ੍ਹ ਕੇ ਤਾਰੀਫ਼ ਵੀ ਕੀਤੀ।
ਅਸਲ ਵਿੱਚ ਮੌਕਾ ਸੀ ਪਟਨਾ ਵਿੱਚ ਹੇਮਾ ਮਾਲਿਨੀ ਦੇ ਡਾਂਸ ਪ੍ਰੋਗਰਾਮ ਦਾ। ਇਸ ਮੌਕੇ ਲਾਲੂ ਪ੍ਰਸ਼ਾਦ ਯਾਦਵ ਵੀ ਪਹੁੰਚੇ। ਡਾਂਸ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਲਾਲੂ ਨੇ ਮੰਚ ਸੰਭਾਲਦਿਆਂ ਹੇਮਾ ਮਾਲਿਨੀ ਦੀ ਖ਼ੂਬ ਤਾਰੀਫ਼ ਕੀਤੀ। ਲਾਲੂ ਨੇ ਆਖਿਆ ਕਿ ਹੇਮਾ ਦੇ ਨਾਮ ਉੱਤੇ ਉਨ੍ਹਾਂ ਆਪਣੀ ਬੇਟੀ
ਲਾਲੂ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਆਪਣੇ ਦਿਲ ਦੀ ਗੱਲ ਕਰਦਿਆਂ ਆਖਿਆ ਕਿ ਹੇਮਾ ਮਾਲਿਨੀ ਨੂੰ ਨਹੀਂ ਪਤਾ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਮੌਕੇ ਲਾਲੂ ਦੇ ਦੋ ਬੇਟੇ ਤੇਜੱਸਵੀ ਤੇ ਤੇਜ਼ ਪ੍ਰਤਾਪ ਵੀ ਹਾਜ਼ਰ ਸਨ। ਲਾਲੂ ਯਾਦਵ ਨੇ ਹੇਮਾ ਮਾਲਿਨੀ ਦਾ ਪੂਰੇ ਪ੍ਰੋਗਰਾਮ ਦੇਖਿਆ।
ਇਸ ਤੋਂ ਬਾਅਦ ਉਨ੍ਹਾਂ ਆਖਿਆ ਕਿ ਦੁਨੀਆ ਭਰ ਵਿੱਚ ਹੇਮਾ ਮਾਲਿਨੀ ਦਾ ਨਾਮ ਹੈ ਤੇ ਉਨ੍ਹਾਂ ਦਾ ਡਾਂਸ ਦੇਖ ਕੇ ਉਹ ਬਹੁਤ ਉਤਸ਼ਾਹਿਤ ਹੋਏ ਹਨ। ਉਨ੍ਹਾਂ ਆਖਿਆ ਕਿ ਲੋਕ ਆਖਦੇ ਹਨ ਕਿ ਬਿਹਾਰ ਨਾ ਜਾਣਾ, ਪਰ ਹੇਮਾ ਮਾਲਿਨੀ ਨੇ ਇੱਥੇ ਆ ਕੇ ਸਾਰੀਆਂ ਮਿੱਥਾਂ ਨੂੰ ਤੋੜ ਦਿੱਤਾ ਹੈ।