ਨਵੀਂ ਦਿੱਲੀ: ਦੇਸ਼ ‘ਚ ਪੇਟਰੋਲ-ਡੀਜ਼ਲ ਦੀ ਕੀਮਤਾਂ ‘ਚ ਵਾਧੇ ਦਾ ਦੌਰ ਸੋਮਵਾਰ ਨੂਮ ਵੀ ਜਾਰੀ ਰਿਹਾ। ਦਿੱਲੀ ‘ਚ ਫੇਰ ਪੈਟਰੋਲ 71 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਿਆ ਹੈ। ਡੀਜ਼ਲ ਦੀ ਕੀਮਤਾਂ ਵੀ ਲਗਾਤਾਰ 11ਵੇਂ ਦਿਨ ਵਧੀ ਹੈ, ਜਦਕਿ ਪੈਟਰੋਲ ਦੀ ਕੀਮਤਾਂ ‘ਚ ਲਗਾਤਾਰ 5ਵੇਂ ਦਿਨ ਵੀ ਵਾਧ ਦਰਜ ਕੀਤਾ ਗਿਆ।
ਮਾਰਕੀਟ ਐਨਾਲਾਈਜ਼ਰਾਂ ਦਾ ਕਹਿਣਾ ਹੈ ਕਿ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਤੇਜ਼ੀ ਕਰਕੇ ਦੇਸ਼ ‘ਚ ਤੇਲ ਦੀ ਕੀਮਤਾਂ ‘ਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈਸ। ਜਿਸ ਨਾਲ ਲੋਕਾਂ ਨੂੰ ਇਸ ਤੋਂ ਅਜੇ ਕੋਈ ਰਾਹਤ ਨਹੀਂ ਮਿਲ ਸਕਦੀ।
ਤੇਲ ਕੰਪਨੀਆਂ ਨੇ ਦਿੱਲੀ ਅਤੇ ਮੁੰਬਈ ‘ਚ ਪੈਟਰੋਲ ਦੀ ਕੀਮਤਾਂ ‘ਚ 19 ਪੈਸੇ ਅਤੇ ਕੋਲਕਤਾ ‘ਚ 18 ਪੈਸੇ, ਚੈਨਈ ‘ਚ 20 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਜਦਕਿ ਡੀਜ਼ਲ ਦੀ ਕੀਮਤਾਂ ਦਿੱਲੀ-ਕੋਲਕਾਤਾ ‘ਚ 26 ਪੈਸੈ ਅਤੇ ਚੈਨਈ ‘ਚ 27 ਤੇ ਮੁੰਬਈ ‘ਚ 28 ਪੈਸੇ ਪ੍ਰਤੀ ਲੀਟਰ ਦੇ ਮੁਤਾਬਕ ਮੰਹਿਗੀ ਹੋਈ ਹੈ।