ਗ੍ਰਹਿ ਮੰਤਰੀ ਰਾਜਨਾਥ 22 ਜਨਵਰੀ ਨੂੰ ਪੁੱਜਣਗੇ ਅੰਮ੍ਰਿਤਸਰ
ਏਬੀਪੀ ਸਾਂਝਾ | 20 Jan 2019 09:31 PM (IST)
ਜਲੰਧਰ: ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਇੰਟੀਗ੍ਰੇਟਡ ਚੈੱਕ ਪੋਸਟ ਉੱਤੇ ਹੋਏ ਨਵੇਂ ਨਿਰਮਾਣ ਦਾ ਉਦਘਾਟਨ ਕਰਨ ਲਈ 22 ਜਨਵਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਅੰਮ੍ਰਿਤਸਰ ਆਉਣਗੇ। ਇਹ ਗੱਲ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਆਖੀ। ਮਲਿਕ ਨੇ ਦੱਸਿਆ ਕਿ 22 ਨੂੰ ਬਾਰਡਰ ਸੁਰੱਖਿਆ ਸੈਨਾ ਦੀ ਰਿਹਾਇਸ਼ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ। ਮੁਸਾਫ਼ਰਾਂ ਦੇ ਲਾਂਘੇ ਲਈ ਵੀ ਵੱਖਰੇ ਗੇਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਈਸੀਪੀ ਰਾਹੀਂ ਪਾਕਿਸਤਾਨ ਨਾਲ 5 ਹਜ਼ਾਰ ਕਰੋੜ ਦਾ ਕਾਰੋਬਾਰ ਹੋ ਰਿਹਾ ਹੈ। ਹੁਣ ਨਵੀਆਂ ਸਹੂਲਤਾਂ ਨਾਲ ਵਪਾਰ ਵਿੱਚ ਕਈ ਗੁਣਾ ਵਾਧਾ ਹੋਵੇਗਾ।