ਨਵੀਂ ਦਿੱਲੀ: 2019 ਲੋਕਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਅਜਿਹੇ ‘ਚ ਸਭ ਪਾਰਟੀਆਂ ਨੇ ਆਪਣੀਆਂ ਕਮਰ ਕੱਸ ਲਈਆਂ ਹਨ। ਹੲਲੀ ਹੀ ‘ਚ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਵੀ ਭਾਜਪਾ ਖਿਲਾਫ ਮੈਦਾਨ ‘ਚ ਉਤਰ ਸਕਦੀ ਹੈ। ਰਾਜਸਥਾਨ, ਮੱਧਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਵਿਧਾਨਸਭਾ ਚੋਣਾਂ ਤੋਂ ਬਾਅਦ ਕਾਂਗਰਸ ਲੋਕਸਭਾ ਚੋਣਾਂ ਨੂੰ ਜਿੱਤ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।

ਅਜਿਹੇ ‘ਚ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਕਾਂਗਰਸ ਦੇ ਕੁਝ ਮੈਂਬਰਾਂ ਦਾ ਮਨਣਾ ਹੈ ਕਿ ਭੋਪਾਲ ਲੋਕਸਭਾ ਸੀਟ ਨੂੰ ਜਿੱਤਣ ਲਈ ਕਾਂਗਰਸ ਨੂੰ ਕਰੀਨਾ ਕਪੂਰ ਨੂੰ ਟਿਕਟ ਦੇਣੀ ਚਾਹਿਦੀ ਹੈ। ਕਿਉਂਕਿ ਭੋਪਾਲ ਭਾਜਪਾ ਦਾ ਮਜਬੂਤ ਕਿਲ੍ਹਾ ਹੈ। ਜਿਸ ‘ਤੇ ਜਿੱਤ ਹਾਸਲ ਕਰਨ ਲਈ ਕਾਂਗਰਸ ਨੂੰ ਕਰੀਨਾ ਦੀ ਚੰਗੀ ਫੈਨ ਫੋਲੋਇੰਗ ਹੋਣ ਦਾ ਫਾਈਦਾ ਮਿਲ ਸਕਦਾ ਹੈ।

ਇਸ ਦੇ ਨਾਲ ਹੀ ਕਰੀਨਾ ਪਟੌਦੀ ਖਾਨਦਾਨ ਦੀ ਬਹੂ ਹੈ ਅਤੇ ਕਾਂਗਰਸ ਨੂੰ ਪੁਰਾਣੇ ਭੋਪਾਲ ‘ਚ ਇਸ ਦਾ ਫਾਈਦਾ ਮਿਲੇਗਾ। ਇਸ ਤੋਂ ਇਲਾਵਾ ਮਹਿਲਾ ਹੋਣ ਕਰਕੇ ਵੀ ਕਰੀਨਾ ਨੂੰ ਕਾਫੀ ਵੋਟ ਮਿਲ ਜਾਣਗੇ। ਨਵਾਬ ਪਟੌਦੀ ਭੋਪਾਲ ਤੋਂ ਚੋਣ ਲੱੜ੍ਹ ਚੁੱਕੇ ਹਨ ਜਿਸ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਸੰਦਾਂ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਲੈ ਕੇ ਉਹ ਜਲਦੀ ਹੀ ਮੁੱਖ ਮੰਤਰੀ ਕਮਲਨਾਥ ਨਾਲ ਮੁਲਾਕਾਤ ਕਰਨਗੇ।

ਇਸ ‘ਤੇ ਕਰੀਨਾ ਕਪੂਰ ਖ਼ਾਨ ਨੇ ਅਜੇ ਤਕ ਕੋਈ ਆਫੀਸ਼ੀਅਲ ਬਿਆਨ ਨਹੀਂ ਦਿੱਤਾ ਹੈ। ਉਧਰ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਕੁਝ ਵੀ ਕਰ ਲਵੇ ਲੋਕਾਂ ਦਾ ਯਕੀਨ ਅੱਜ ਵੀ ਭਾਜਪਾ ‘ਤੇ ਹੈ ਅਤੇ ਜਨਤਾ ਭਾਜਪਾ ਨੂੰ ਹੀ ਵੋਟ ਦਵੇਗੀ।